ਭਾਰਤੀਆ ਜੰਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਝਟਕਾ
ਲੁਧਿਆਣਾ-16-ਫਰਵਰੀ(ਹਰਜੀਤ ਸਿੰਘ ਖਾਲਸਾ)ਭਾਰਤੀਆ ਜੰਨਤਾ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਵਾਰਡ ਨੰਬਰ 90 ਦੇ ਨਿਊ ਕੁੰਦਨ ਪੁਰੀ ਵਿੱਚ ਬੀ ਜੇ ਪੀ ਦੇ ਮੁੱਖ ਬੁਲਾਰੇ ਪ੍ਰਿੰਸ ਬੱਬਰ ਦੀ ਹਾਜ਼ਰੀ ਵਿੱਚ ਡੈਨੀ ਜੀ,ਮੰਗਾ ਜੀ,ਵਿੱਕੀ ਪਾਸੀਂ ਜੀ,ਅਕਾਸ਼ ਮਹਿਰਾ, ਜੀ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਤੇ ਸਾਨੂੰ ਵਿਸ਼ਵਾਸ ਨਾਲ ਕਿਹਾ ਕਿ ਅਸ਼ੀ ਸਾਰੇ ਪਾਸੀਂ ਚੌਂਕ ਦੇ ਇਲਾਕੇ ਦੇ ਮੈਂਬਰ ਸਾਰੇ ਬੀਜੇਪੀ ਦੇ ਨਾਲ ਹੈ ਤੇ ਸ੍ਰੀ ਪ੍ਰਵੀਨ ਬਾਂਸਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਇਸ ਬੂਥ ਨੂੰ ਤੇ ਵਾਰਡ ਨੂੰ ਜਿਤਵਾ ਕੇ ਬੀਜੇਪੀ ਦੀ ਝੋਲੀ ਵਿੱਚ ਪਾਵਾਂ ਗੇ।ਇਸ ਵੇਲੇ ਬੀਜੇਪੀ ਜਿਲ੍ਹੇ ਦੇ ਸਪੋਕਸਮੈਨ ਪ੍ਰਿੰਸ ਬੱਬਰ ਨੇ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ,ਆਪ, ਅਕਾਲੀ ਦਲ ਦੀਆਂ ਮਨ ਲੁਬਾਣਿਆਂ ਨੀਤੀਆਂ ਵਿੱਚ ਆਉਣ ਵਾਲੇ ਨਹੀ। ਉਹਨਾਂ ਨੂੰ ਸਮਝ ਆ ਗਈ ਹੈ ਕਿ ਇਹ ਲੋਕ ਸਿਰਫ਼ ਗੱਲਾਂ ਹੀ ਕਰ ਸਕਦੇ ਨੇ।ਹਕੀਕਤ ਵਿਚ ਕੁਝ ਨਹੀਂ ਕਰ ਸਕਦੇ। ਭਾਜਪਾ ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ। ਇਸ ਦਾ ਸਪਸ਼ਟ ਉਧਾਰਨਣ ਭਾਜਪਾ ਵੱਲੋਂ ਵਿਤੇ ਸਾਲਾ ਵਿਚ ਦੇਸ਼ ਭਲਾਈ ਦੇ ਕੀਤੇ ਗਏ ਕੰਮ ਹਨ।ਇਸ ਮੌਕੇ ਸੋਨੂੰ,ਪੰਡਿਤ ਜੀ ,ਅਜੈ ਸੋਂਧੀ,ਤਰੁਣ ਮਲਹੋਤਰਾ, ਅਬੇ ਸ਼ਰਮਾ,ਤੇ ਹੋਰ ਵੀਰ ਵੀ ਮਜੂਦ ਸਨ

No comments
Post a Comment