BREAKING NEWS
latest

728x90

468x60

ਭੋਲਾ ਗਰੇਵਾਲ ਦੀ ਵੱਡੀ ਲੀਡ ਨਾਲ ਹੋਣ ਜਾ ਰਹੀ ਜਿੱਤ ਤੇ ਲਗਾਈ ਮੋਹਰ

ਕੇਜਰੀਵਾਲ ਦੀ ਫੇਰੀ ਨੇ ਹਲਕਾ ਪੂਰਬੀ ਦੇ ਸਮੀਕਰਨ ਇਕਤਰਫਾ ਹੋਏ

ਲੁਧਿਆਣਾ-15-ਫਰਵਰੀ (ਹਰਜੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ਤੋਂ ਹਲਕਾ ਪੂਰਬੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਚੋਣ ਮੁਹਿੰਮ ਨੂੰ ਪਾਰਟੀ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਫੇਰੀ ਨੇ ਸਿਖਰਾਂ ਤੇ ਪਹੁੰਚਾ ਦਿੱਤਾ। ਉਨ੍ਹਾਂ ਭੋਲਾ ਗਰੇਵਾਲ ਦੇ ਹੱਕ ਵਿੱਚ ਹਲਕਾ ਪੂਰਬੀ ਦੇ ਰਾਹੋਂ ਰੋਡ ਤੇ ਇੱਕ ਵਿਸ਼ਾਲ ਰੋਡ ਸ਼ੋ ਕਰਕੇ ਹਲਕੇ ਦੇ ਕੇਵਲ ਸਮੀਕਰਨ ਹੀ ਇਕਤਰਫਾ ਨਹੀਂ ਕੀਤੇ ਭੋਲਾ ਗਰੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਦਿਆਂ ਇਤਿਹਾਸਿਕ ਲੀਡ ਵਿੱਚ ਬਦਲ ਦਿੱਤਾ। ਕੇਜਰੀਵਾਲ ਦੀ ਆਮਦ ਤੇ ਵਰਕਰਾਂ ਦਾ ਵੱਡਾ ਇੱਕਠ ਅਤੇ ਜੋਸ਼ ਦੇਖਣ ਯੋਗ ਸੀ। ਸ਼੍ਰੀ ਕੇਜਰੀਵਾਲ ਦਾ ਜਿੱਥੇ ਭੋਲਾ ਗਰੇਵਾਲ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਰੋਡ ਸ਼ੋ ਦੌਰਾਨ ਲੋਕਾਂ ਨੇ ਥਾਂ ਥਾਂ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ ਅਤੇ ਹਲਕਾ ਪੂਰਬੀ ਦੇ ਵੋਟਰ ਭੋਲਾ ਗਰੇਵਾਲ ਨੂੰ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ਨੂੰ ਪਾਉਣ ਲਈ 20 ਫਰਵਰੀ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਭੋਲਾ ਗਰੇਵਾਲ ਨੇ ਕਿਹਾ ਕਿ ਬਿਨਾਂ ਕਿਸੇ ਖਾਸ ਸੱਦੇ ਤੇ ਸ਼੍ਰੀ ਕੇਜਰੀਵਾਲ ਦੀ ਆਮਦ ਤੇ ਜੋ ਲਾਮਿਸਾਲ ਇੱਕਠ ਹੋਇਆ ਹੈ ਉਸਨੇ ਸ਼੍ਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ, ਲੋਕਾਂ ਦੀ ਬਦਲਾਓ ਦੀ ਇੱਛਾ, ਪੰਜ ਸਾਲ ਦੀਆਂ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਅਤੇ ਸਾਡੀ ਇਤਿਹਾਸਿਕ ਲੀਡ ਨਾਲ ਹੋਣ ਜਾ ਰਹੀ ਇਕਤਰਫਾ ਜਿੱਤ ਤੇ ਮੋਹਰ ਲਗਾਈ ਹੈ। ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਦੇ ਹੁੰਗਾਰੇ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। 20 ਫਰਵਰੀ ਨੂੰ ਹਲਕੇ ਦੇ ਲੋਕ ਕਾਂਗਰਸ ਦੇ ਵਿਧਾਇਕ ਤਲਵਾਰ ਦੀ ਘਰ ਬੈਠਣ ਦੀ ਇੱਛਾ ਨੂੰ ਪੂਰੀ ਕਰਨ ਲਈ ਉਸਨੂੰ ਬੁਰੀ ਤਰ੍ਹਾਂ ਹਰਾ ਕੇ ਗਿਣਤੀ ਸਟੇਸ਼ਨ ਤੋਂ ਘਰ ਰਵਾਨਾ ਕਰ ਦੇਣਗੇ ਇਸ ਮੌਕੇ ਤਰਸੇਮ ਸਿੰਘ ਭਿੰਡਰ, ਸਹਿ ਪ੍ਰਧਾਨ ਯੂਥ ਵਿੰਗ ਪੰਜਾਬ, ਸੁਰਿੰਦਰ ਮਦਾਨ, ਜਸਵਿੰਦਰ ਸੰਧੂ, ਭੁਪਿੰਦਰ ਸੰਧੂ, ਅਨੁਜ ਗੁੱਜਰ, ਸੁਚਾ ਸਿੰਘ ਫਾਬੜਾ, ਕਮਲ ਮਿਗਲਾਨੀ, ਅਮਰਜੀਤ ਸਿੰਘ, ਪਰਮਿੰਦਰ ਸੰਧੂ, ਹੈਰੀ ਸੰਧੂ, ਗਿਫ਼ਟੀ ਮਹਾਵੀਰ ਸਿਸੋਦੀਆ, ਮਾਸਟਰ ਫ਼ਿਰੋਜ਼, ਚੰਦਰ ਭਾਰਦਵਾਜ, ਮੋਨੂੰ ਸਬਰਵਾਲ, ਲਖਵਿੰਦਰ ਚੌਧਰੀ, ਧਰਮਿੰਦਰ ਫੌਜੀ, ਪ੍ਰਿੰਸੀਪਲ ਮੌਂਟੀ ਸੂਦ, ਮਨਜੀਤ ਸਿੰਘ, ਸੰਜੂ ਸ਼ਰਮਾ, ਧਰਮਿੰਦਰ ਬੱਸੀ, ਰਾਜ ਗਰੇਵਾਲ, ਮੰਨਾ ਗਰੇਵਾਲ, ਅਜੀਤਪਾਲ ਚੀਮਾ, ਮਾਹਲ ਸਿੰਘ ਸੰਧੂ, ਪੱਪੂ ਗਰੇਵਾਲ, ਅਵਤਾਰ ਦਿਓਲ, ਰਵਿੰਦਰ ਰਾਜੂ, ਗੁਰਸ਼ਰਨ ਦੀਪ ਸਿੰਘ, ਅਸ਼ਵਨੀ ਸ਼ਰਮਾ ਗੋਬੀ, ਇੰਦਰਜੀਤ ਕੌਰ, ਨੀਤੂ ਵੋਹਰਾ, ਨਿਧਿ ਗੁਪਤਾ,

« PREV
NEXT »

No comments