ਅਕਾਲੀ ਬਸਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਿਮਾਇਤ ਵਿੱਚ ਹੋਈਆਂ ਵੱਖ- ਵੱਖ ਮੀਟਿੰਗਾਂ 'ਚ ਲੋਕਾਂ ਨੇ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ
ਲੁਧਿਆਣਾ-12-ਫਰਵਰੀ ( ਹਰਜੀਤ ਸਿੰਘ ਖਾਲਸਾ) ਹਲਕਾ ਪਛੱਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੰਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕ ਅਕਾਲੀ ਬਸਪਾ ਉਮੀਦਵਾਰ ਗਰੇਵਾਲ ਦੀ ਹਿਮਾਇਤ ਵਿੱਚ ਡੱਟ ਰਹੇ ਹਨ ਅਤੇ ਵੱਡੀ ਗਿਣਤੀ 'ਚ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅਕਾਲੀ ਬਸਪਾ ਗਠਜੌੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਹਲਕੇ ਅਧੀਨ ਆਉਂਦੇ ਗੁਰੂ ਅਮਰਦਾਸ ਨਗਰ, ਹਾਊਸਫੈਡ ਕਲੋਨੀ, ਗੋਪਾਲ ਨਗਰ, ਭਾਰਤ ਨਗਰ, ਹਰਪਾਲ ਨਗਰ, ਘੁਮਾਰ ਮੰਡੀ, ਗੋਬਿੰਦ ਨਗਰ, ਜਵਾਹਰ ਨਗਰ ਕੈਂਪ, ਕਿਚਲੂ ਨਗਰ, ਰਿਸ਼ੀ ਨਗਰ, ਸੀਤਾ ਨਗਰ ਵਿੱਚ ਹੋਈਆਂ ਵੱਖ ਵੱਖ ਮੀਟਿੰਗਾਂ ਦੋਰਾਨ ਇਲਾਕੇ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੌੜ ਸਰਕਾਰ ਸੱਤਾ ਵਿੱਚ ਆਕੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਉਤਰੇਗੀ ਅਤੇ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦਿੱਤਾ ਜਾਵੇਗਾ| ਉਨ੍ਹਾਂ ਕਾਂਗਰਸ ਸਰਕਾਰ ਦੇ ਭਰਿਸ਼ਟਚਾਰ ਅਤੇ ਧੱਕੇਸ਼ਾਹੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਵਰਗ ਕਾਂਗਰਸ ਤੋਂ ਖਹਿੜਾ ਛੁਡਵਾਕੇ ਅਕਾਲੀ ਬਸਪਾ ਗਠਜੌੜ ਸਰਕਾਰ ਬਣਾਕੇ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦਾ ਹੈ| ਮੀਟਿੰਗ ਨੂੰ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਸੁਰਿੰਦਰ ਕੋਰ ਦਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਪਛੱਮੀ ਦੇ ਵੋਟਰ ਦਾ ਇਹ ਭਾਰੀ ਉਤਸ਼ਾਹ ਬਿਆਨ ਕਰਦਾ ਹੈ ਕਿ ਅਕਾਲੀ ਬਸਪਾ ਗਠਜੌੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਜਿੱਤ ਇਤਿਹਾਸਕ ਹੋਵੇਗੀ| ਵੱਖ ਵੱਖ ਮੀਟਿੰਗਾਂ ਦੌਰਾਨ ਅਕਾਲੀ ਆਗੂਆਂ ਕਮਲ ਚੇਟਲੀ, ਵਿਪਨ ਸੂਦ ਕਾਕਾ,ਸਰਬਜੀਤ ਕੋਰ ਭਿੰਡਰ, ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਹਰਭਜਨ ਸਿੰਘ ਡੰਗ, ਰਾਜੀਵ ਕੁਮਾਰ ਸ਼ਰਮਾ, ਤਨਵੀਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਭਿੰਦਾ, ਬਲਬੀਰ ਸਿੰਘ ਖਾਲਸਾ, ਗੁਰਦੀਪ ਸਿੰਘ ਲੀਲ, ਸੁਰਿੰਦਰ ਸਿੰਘ, ਬਾਬਾ ਅਜੀਤ ਸਿੰਘ, ਪਰਵੇਸ਼ ਕੁਮਾਰ ਬਾਂਸਲ ਆਦਿ ਨੇ ਵੀ ਸੰਬੋਧਨ ਕੀਤਾ।

No comments
Post a Comment