ਵਿਧਾਨਸਭਾ ਉਤਰੀ ’ ਚ ਆਪ ਵਿੱਚ ਸ਼ਾਮਿਲ ਹੋਏ ਕਾਂਗਰਸੀ ਵਿਚਾਰਧਾਰਾ ਨਾਲ ਜੁੜੇ 50 ਪਰਿਵਾਰ
ਕਾਂਗਰਸ ਅਤੇ ਅਕਾਲੀ ਦਲ ਦੀ ਡੁਬਦੀ ਕਿਸ਼ਤੀ ਛੱਡ ਆਪ ਦੇ ਜੇਤੂ ਜਹਾਜ ਤੇ ਸਵਾਰ ਹੋ ਰਹੇ ਹੈ ਨੇ ਸੈਂਕੜੇ ਪਰਿਵਾਰ : ਬੱਗਾ
ਲੁਧਿਆਣਾ-12-ਫਰਵਰੀ(ਹਰਜੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਵਿਧਾਨਸਭਾ ਉਤਰੀ ਤੋਂ ਉਂਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਚੋਣ ਪ੍ਰਚਾਰ ਦੇ ਦੌਰਾਨ ਵਾਰਡ- 86 ਵਿੱਚ ਆਪ ਵਿੱਚ ਸ਼ਾਮਿਲ ਹੋਏ 50 ਕਾਂਗਰਸੀ ਪਰਿਵਾਰਾਂ ਦਾ ਸਵਾਗਤ ਕੀਤਾ। ਬੱਗਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਲਹਿਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਜਨਿਤਿਕ ਸਮੁੰਦਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੀ ਡੁੱਬਦੀ ਕਿਸ਼ਤੀ ਵਿੱਚ ਸਵਾਰ ਅੱਹੁਦੇਦਾਰ ਤੇ ਵਰਕਰ ਇੱਕ-ਇੱਕ ਕਰਕੇ ਆਪਣੀਆਂ-ਆਪਣੀਆਂ ਰਾਜਨਿਤਿਕ ਪਾਰਟੀਆਂ ਨੂੰ ਅਲਵਿਦਾ ਆਖ ਸਤਾ ਦੀ ਦਹਿਲੀਜ਼ ਵਿੱਚ ਪ੍ਰਵੇਸ਼ ਕਰਦੇ ਆਪ ਜੇਤੂ ਜਹਾਜ ਵਿੱਚ ਸਵਾਰ ਹੋ ਰਹੇ ਹਨ । ਪਾਰਟੀ ਵਿੱਚ ਸ਼ਾਮਿਲ ਹੋਏ ਕਾਂਗਰਸ ਦੀ ਵਿਚਾਰਧਾਰਾ ਦੇ ਨਾਲ ਸਾਲਾਂ ਤੱਕ ਜੁੜੇ 50 ਪਰਿਵਾਰਾਂ ਦੇ ਮੈਬਰਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਆਂਤਰਿਕ ਲੜਾਈ ਤੋਂਂ ਦੁੱਖੀ ਉਕਤ ਪਰਿਵਾਰਾਂ ਨੇ ਕਈ ਮਹੀਨੀਆਂ ਤੱਕ ਪਾਰਟੀ ਲੀਡਰਸ਼ਿਪ ਵੱਲੋਂ ਖੁਦ ਦੀ ਅਣਦੇਖੀ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵੱਲ ਰੁੱਖ਼ ਕੀਤਾ ਹੈ । ਉਕਤ ਪਰਿਵਾਰਾਂ ਨੂੰ ਪਾਰਟੀ ਵਿੱਚ ਉਚਿਤ ਮਾਨ - ਸਨਮਾਨ ਦਿੱਤਾ ਜਾਵੇਗਾ । ਗੁਆਂਢੀ ਵਿਧਾਨਸਭਾ ਹਲਕਿਆਂ ਦੇ ਮੁਕਾਬਲੇ ਵਿਕਾਸ ਦੇ ਰੁਪ ਵਿੱਚ ਪਿਛੜੇ ਵਿਧਾਨਸਭਾ ਉਤਰੀ ਨੂੰ ਵਿਕਾਸਸ਼ੀਲ ਬਣਾਉਣ ਦੇ ਕਦਮਾਂ ਤੇ ਚਰਚਾ ਕਰਦੇ ਹੋਏ ਬੱਗਾ ਨੇ ਕਿਹਾ ਕਿ ਰਾਜ ਵਿੱਚ ਆਪ ਦੀ ਸਰਕਾਰ ਬਨਣ ਤੇ ਸਾਲਾਂ ਤੋਂ ਲੰਬਿਤ ਯੋਜਨਾਵਾਂ ਜਿਨ੍ਹਾਂ ਵਿੱਚ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁੱਕਤ ਕਰਣਾ, ਚਾਂਦ ਸਿਨੇਮਾ ਦੇ ਨੇੜੇ ਜਰਜਰ ਹੋ ਚੁੱਕੇ ਬੁੱਢੇ ਦਰਿਆ ਦੇ ਪੁੱਲ ਦਾ ਪੁਨਰ ਨਿਰਮਾਣ, ਖਸਤਾਹਾਲ ਸੜਕਾਂ ਅਤੇ ਅਸਤ-ਵਿਅਸਤ ਸੀਵਰੇਜ ਵਿਵਸਥਾ ਵਿੱਚ ਸੁਧਾਰ ਕਰਣ ਸਹਿਤ ਅਨੇਕ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਇਸ ਹਲਕੇ ਨੂੰ ਮਾਡਲ ਵਿਧਾਨਸਭਾ ਬਣਾਉਣਾ ਸ਼ਾਮਿਲ ਹੈ । ਇਸ ਮੌਕੇ ਤੇ ਗੌਰਵ ਡੰਗ, ਸੁਖਪ੍ਰੀਤ ਸਿੰਘ, ਅਸ਼ੋਕ ਟੰਡਨ, ਸੁਰੇਸ਼ ਅਰੋੜਾ, ਦਵਿੰਦਰ ਜੱਸੀ, ਚਿੰਟੂ ਅਤੇ ਰਾਹੁਲ ਅਰੋੜਾ ਸਹਿਤ ਹੋਰ ਵੀ ਮੌਜੂਦ ਰਹੇ ।

No comments
Post a Comment