BREAKING NEWS
latest

728x90

468x60

ਵਿਧਾਨਸਭਾ ਸੈਂਟਰਲ ਵਿੱਚ ਭਾਜਪਾ ਹੋਈ ਮਜਬੂਤ

 ਦੇਬੀ ਨੂੰ ਈਸਾਈ ਸਮਾਜ ਵਲੋਂ ਮਿਲੇ ਸਮਰਥਨ ਨਾਲ  ਵਿਧਾਨਸਭਾ ਸੈਂਟਰਲ ਵਿੱਚ ਭਾਜਪਾ ਹੋਈ ਮਜਬੂਤ

ਲੁਧਿਆਣਾ-08-ਫ਼ਰਵਰੀ() ਵਿਧਾਨਸਭਾ ਸੈਂਟਰਲ ’ਚ ਈਸਾਈ ਭਾਈਚਾਰੇ ਦੇ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇ ਸਮਰਥਨ ’ਚ ਉੱਤਰਨ ਦੀ ਘੋਸ਼ਣਾ ਕਰਕੇ ਸਮੀਕਰਣ ਬਦਲ ਕੇ ਭਾਜਪਾ ਦੀ ਜਿੱਤ ਦੇ ਦਰਵਾਜੇ ਖੋਲ ਦਿੱਤੇ ।  ਗੁਰਦੇਵ ਸ਼ਰਮਾ  ਦੇਬੀ  ਦੇ ਸਮਰਥਨ ਵਿੱਚ ਉਤਰੇ ਈਸਾਈ ਭਾਈਚਾਰੇ  ਸੀਨੀਅਰ ਆਗੂਆਂ ਜਸਪਾਲ ਭੱਟੀ , ਡੇਵਿਡ ਮਸੀਹ , ਸਬੀਰ ਹੁਸੈਨ , ਵਰਿੰਦਰ ਸਿੰਘ , ਰਵੀ ਜੈਕਬ,  ਵਿੱਕੀ ਖਾਨ , ਆਰਿਕ ਵਿਨੋਦ, ਵਿਲਿਅਮ ਮਸੀਹ, ਸੁਖਵਿੰਦਰ ਮਸੀਹ, ਅਭੀਸ਼ੇਕ ਭੱਟੀ, ਮੁਬਾਰਕ ਮਸੀਹ, ਸੰਤ ਮਸੀਹ, ਅਭੀਸ਼ੇਕ ਭੱਟੀ, ਗਾਡਿਅਨ ਜੋਨ ਅਤੇ ਮਣੀ ਸਹਿਤ ਹੋਰ ਹਾਜਰ ਲੋਕਾਂ  ਨੇ ਭਾਜਪਾ  ਵੱਲੋਂ ਘੱਟ ਗਿਣਤਿਆਂਂ ਖਾਸਕਰ ਈਸਾਈ ਭਾਈਚਾਰੇ  ਦੇ ਹਿਤਾਂ ਦੀ ਰੱਖਿਆ ਲਈ ਤਿਆਰ ਕੀਤੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋਕੇ ਭਾਜਪਾ ਨੂੰ  ਬਿਨ੍ਹਾਂ ਸ਼ਰਤ ਸਮਰਥਨ ਦੇਣ ਦੀ ਘੋਸ਼ਣਾ ਕੀਤੀ  ।  ਈਸਾਈ ਸਮਾਜ ਵਲੋਂ  ਚੁਨਾਵੀ ਰਣਭੂਮੀ ਵਿੱਚ ਮਿਲੇ ਸਮਰਥਣ ਅਤੇ ਪਿਆਰ ਦਾ ਜਿਕਰ ਕਰਦੇ ਹੋਏ ਗੁਰਦੇਵ ਸ਼ਰਮਾ  ਦੇਬੀ ਨੇ ਕਿਹਾ ਪੰਜਾਬ ਵਿੱਚ ਭਾਜਪਾ ਸਰਕਾਰ ਬਨਣ ਉੱਤੇ ਕੇਂਦਰ ਸਰਕਾਰ  ਵੱਲੋਂ ਸਮਾਜ ਦੀ ਭਲਾਈ ਲਈ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਈਸਾਈ ਸਮਾਜ ਤੱਕ ਬਿਨ੍ਹਾਂ ਭੇਦਭਾਵ ਦੇ ਪੰਹੁਚਾਇਆ ਜਾਵੇਗਾ ।ਪੰਜਾਬ ਭਰ ਵਿੱਚ ਸਿੰਗਲ ਐਮਰਜੈਂਸੀ ਪੁਲਿਸ ਸਹਾਇਤਾ ਨੰਬਰ ਸ਼ੁਰੂ ਕੀਤਾ ਜਾਵੇਗਾ ।  ਇਸ ਨੰਬਰ ਤੇ ਸ਼ਿਕਾਇਤ ਰਜਿਸਟਰਡ ਹੋਣ  ਦੇ 15 ਮਿੰਟਾਂ  ਦੇ ਅੰਦਰ ਪੁਲਿਸ ਦਾ ਘਟਨਾ ਵਾਲੀ ਥਾਂ ਤੇ ਪੰਹੁਚਨਾ ਲਾਜ਼ਮੀ ਕੀਤਾ ਜਾਵੇਗਾ ।




« PREV
NEXT »

No comments