ਦੇਬੀ ਨੇ ਤੰਦੁਰੁਸਤ ਵਿਧਾਨਸਭਾ ਸੈਂਟਰਲ ਦੇ ਉਸਾਰੀ ਲਈ ਭਾਜਪਾ ਦੇ ਪੱਖ ਵਿੱਚ ਮਤਦਾਨ ਕਰਣ ਦੀ ਕੀਤੀ ਅਪੀਲ
ਦੇਬੀ ਨੇ ਕਿਹਾ, ਲੜਕੀਆਂ ਅਤੇ ਮਹਿਲਾਵਾਂ ਲਈ ਜਿਮ ਸਥਾਪਿਤ ਕਰ ਬਣਾਉਣਗੇ ਖੇਡਾਂ ਲਈ ਟੀਮਾਂ
ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ) ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਧਰਮਪੁਰਾ, ਸੁਭਾਨੀ ਬਿਲਡਿੰਗ, ਮੋਚਪੁਰਾ ਬਾਜ਼ਾਰ, ਨੌਲਖਾ ਗਾਰਡਨ, ਅਹਾਤਾ ਸ਼ੇਰ ਗੰਜ ਵਿੱਖੇ ਡੋਰ- ਟੂ-ਡੋਰ ਵੋਟਰਾਂ ਦੇ ਨਾਲ ਸੰਪਰਕ ਕੀਤਾ । ਸੁੰਦਰ ਨਗਰ ਦੇ ਕਿੰਗ ਪੈਲੇਸ, ਪ੍ਰੇਮ ਨਗਰ, ਕੇਸਰ ਗੰਜ, ਢੋਕਾ ਮੁਹੱਲਾ, ਹਰਿ ਕਰਤਾਰ ਕਲੋਨੀ, ਨਰਿੰਦਰ ਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ, ਨਿਊ ਮਾਧੋਪੁਰੀ, ਸ਼ਿਵਾਜੀ ਨਗਰ, ਬੈਂਜਿਮਨ ਰੋਡ, ਖੁੱਡ ਮੁਹੱਲਾ, ਇਕਬਾਲ ਗੰਜ ਚੌਂਕ ਸਹਿਤ ਵੱਖ-ਵੱਖ ਥਾਵਾਂ ਤੇ ਨੁੱਕੜ ਬੈਠਕਾਂ ਨੂੰ ਸੰਬੋਧਿਤ ਕੀਤਾ । ਉਥੇ ਹੀ ਦਰੇਸੀ ਗਰਾਂਉਡ ਵਿੱਚ ਪ੍ਰਹਿਲਾਦ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਜਨਸਭਾ ਵਿੱਚ ਗੁਜਰਾਤੀ ਸਮਾਜ ਦੇ ਭਾਰੀ ਹਜੂਮ ਨੇ ਭਾਜਪਾ ਉਮੀਦਵਾਰ ਦੇਬੀ ਦੇ ਪੱਖ ਵਿੱਚ ਮਤਦਾਨ ਕਰਣ ਦਾ ਭਰੋਸਾ ਦਿਵਾਇਆ । ਇਸ ਦੌਰਾਨ ਗੁਰਦੇਵ ਸ਼ਰਮਾ ਦੇਬੀ ਨੇ ਤੰਦੁਰੁਸਤ ਵਿਧਾਨਸਭਾ ਸੈਂਟਰਲ ਦੀ ਉਸਾਰੀ ਲਈ ਅਪਣੇ ਸੁਫਨੇ ਨੂੰ ਸਾਕਾਰ ਕਰਣ ਲਈ ਵੋਟ ਮੰਗਦੇ ਹੋਏ ਕਿਹਾ ਕਿ ਰਾਜ ਵਿੱਚ ਭਾਜਪਾ ਦੀ ਸਰਕਾਰ ਬਨਣ ਤੇ ਕਾਂਗਰਸੀ ਵਿਧਾਇਕ ਦੇ ਵੱਲੋਂ ਕਰਵਾਏ ਬਿਨਾਂ ਯੋਜਨਾ ਦੇ ਵਿਕਾਸ ਕਾਰਜਾਂ ਨੂੰ ਸੁਧਾਰ ਕੇ ਪੂਰੇ ਹਲਕੇ ਨੂੰ ਤੰਦੁਰੁਸਤ ਬਣਾ ਵਿਕਾਸਸ਼ੀਲ ਹਲਕਾ ਬਣਾਇਆ ਜਾਵੇਗਾ । ਹਰ ਵਾਰਡ ਵਿੱਚ ਲੜਕੀਆਂ ਨੂੰ ਖੇਡਾਂ ਲਈ ਪ੍ਰੋਤਸਾਹਿਤ ਕਰਣ ਲਈ ਸਿਖਲਾਈ ਦੇ ਕੇ ਟੀਮਾਂ ਦਾ ਗਠਨ ਕਰ ਅੰਡਰ ਵਿਧਾਨਸਭਾ ਮੁਕਾਬਲੇ ਕਰਵਾਏ ਜਾਣਗੇ । ਤਿੰਨ - ਤਿੰਨ ਵਾਰਡਾਂ ਵਿੱਚ ਮਹਿਲਾਓ ਲਈ ਸੰਯੁਕਤ ਤੋਰ ਜਿਮ ਸਥਾਪਤ ਹੋਣਗੇ । ਅਜਾਦੀ ਤੋਂ ਪਹਿਲਾ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਆਜ਼ਾਦੀ ਦੇ ਬਾਅਦ ਦੇਸ਼ ਦੀ ਏਕਤਾ ਅਤੇ ਅੰਖਡਤਾ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਇਤਿਹਾਸ ਦਾ ਜਾਣਕਾਰੀ ਨੌਜਵਾਨ ਵਰਗ ਤੱਰ ਪੱਹੁਚਾਉਣ ਲਈ ਵਿਧਾਨਸਭਾ ਦੇ ਵਿਚਕਾਰ ਕਿੱਸੇ ਥਾਂ ਤੇ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ । ਇਸ ਮੌਕੇ ਤੇ ਭਾਜਪਾ ਵਪਾਰ ਸੈਲ ਦੇ ਪ੍ਰਧਾਨ ਹਰਕੇਸ਼ ਮਿਤਲ, ਸੁਨੀਲ ਮਹਿਰਾ, ਸੁਰਿੰਦਰ ਭਾਟਿਆ ਬਿੱਟੂ, ਕੌਂਸਲਰ ਓਮ ਪ੍ਰਕਾਸ਼ ਰਤੜਾ, ਜੈਨ ਸਮਾਜ ਤੋਂ ਕਮਲ ਨਵਲੱਖਾ, ਰਮੇਸ਼ ਜੈਨ ਬਿੱਟਾ, ਸਤਨਾਮ ਸਿੰਘ ਸੇਠੀ, ਹਿਮਾਂਸ਼ੁ ਕਾਲੜਾ, ਰਾਜੂ ਓਬਰਾਏ, ਪਵਨ ਮਲਹੌਤਰਾ, ਹਰੀਸ਼, ਸੰਤ ਰਾਮ, ਬੰਸੀ, ਸੰਖਲਾ, ਸਰਵ ਪ੍ਰਕਾਸ਼ ਸੂਦ, ਭਰਤ ਮਿਲਾਪ, ਕਪਿਲ ਕਤਿਆਲ, ਕੁੰਜ ਵਿਹਾਰੀ, ਪਰਮਜੀਤ ਸਿੰਘ ਪੰਮਾ, ਹਰਸ਼ ਜੀ, ਗੌਰਵ ਸਹਿਤ ਹੋਰ ਵੀ ਮੌਜੂਦ ਰਹੇ ।

No comments
Post a Comment