ਪੰਜਾਬੀ “ਅਕਾਲੀ ਦਲ” ਅਤੇ “ਕਾਂਗਰਸ” ਨੂੰ ਹੋਰ ਬਰਦਾਸ਼ਤ ਨਹੀ ਕਰ ਸਕਦੇ: ਸਿਮਰਜੀਤ ਸਿੰਘ ਬੈਂਸ
ਸ਼ਿਮਲਾਪੁਰੀ ਵਿਖੇ ਹੋਈ ਮੀਟਿੰਗ ਦੌਰਾਨ ਵਰਕਰਾਂ ‘ਚ ਭਰਿਆ ਨਵਾਂ ਉਤਸ਼ਾਹ
ਲੁਧਿਆਣਾ 10 ਫਰਵਰੀ ():- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਸਮੇਤ ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਹੋਰ ਬਰਦਾਸ਼ਤ ਨਹੀ ਕਰ ਸਕਦੇ। ਵਿਧਾਇਕ ਬੈਸ ਅੱਜ ਸ਼ਿਮਲਾਪੁਰੀ ਦੇ ਚਿਮਨੀ ਰੋਡ ਸਥਿਤ ਭੈਰੋਂ ਮੰਦਿਰ ਦੀ ਗਲੀ ਵਿਖੇ ਹੋਏ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਮੌਕੇ ਜਿੱਥੇ ਸੂਬੇ ਵਿਚ ਮਾਫੀਆ ਰਾਜ ਕਾਇਮ ਹੋਇਆ ਉਥੇ ਕਾਂਗਰਸ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ। ਉਹਨਾਂ ਦੱਸਿਆ ਕਿ ਹਰ ਪਿੰਡ ਵਿਚ ਚਿੱਟੇ ਦੇ ਵਪਾਰੀ ਸ਼ਰੇਆਮ ਨਸ਼ਾ ਵੇਚਦੇ ਰਹੇ ਅਤੇ ਪੰਜਾਬ ਦੇ ਨੌਜਵਾਨ ਨਸ਼ਿਆ ਨੇ ਨਿਗਲ ਲਏ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਅੱਜ ਤੱਕ ਫੜੇ ਨਹੀ ਗਏ ਜਦਕਿ ਸੂਬੇ ਵਿਚ ਰੇਤ ਦੀ ਕਾਲਾ ਬਜਾਰੀ ਜ਼ੋਰਾ ਤੇ ਰਹੀ।ਇਸ ਦੌਰਾਨ ਹਰ ਸਰਕਾਰੀ ਦਫਤਰ ਵਿਚ ਰਿਸ਼ਵਤਖੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਕਾਰ ਦੀ ਸ਼ਹਿ ਤੇ ਆਪਣੀਆਂ ਅਤੇ ਮੰਤਰੀਆਂ ਤੱਕ ਦੀਆਂ ਜੇਬਾਂ ਭਰੀਆ। ਸੂਬੇ ਦਾ ਨੌਜਵਾਨ ਬੇਰੁਜਗਾਰੀ ਦੇ ਆਲਮ ਵਿਚ ਬਾਹਰਲੇ ਦੇਸ਼ਾ ਨੂੰ ਉਡਾਰੀਆਂ ਮਾਰਨ ਲੱਗਿਆ। ਇਹਨਾਂ ਸਾਰੀਆਂ ਅਲਾਮਤਾ ਕਾਰਨ ਸੂਬੇ ਦਾ ਹਰ ਨਾਗਰਿਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਉਹ ਬਦਲਾਅ ਚਾਹੁੰਦਾ ਹੈ। ਉਹਨਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਹੀ ਇਕੱਲੀ ਅਜਿਹੀ ਪਾਰਟੀ ਹੈ ਜੋ ਸੂਬੇ ਦੇ ਲੋਕਾਂ ਨੂੰ ਇਹਨਾਂ ਅਲਾਮਤਾਂ ਤੋਂ ਛੁਟਕਾਰਾ ਦੁਆ ਸਕਦੀ ਹੈ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਆਤਮ ਨਗਰ ਦੇ ਯੂਥ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਇਲਾਕੇ ਦੀ ਇਕੱਲੀ ਇਕੱਲੀ ਵੋਟ ਲੈਟਰ ਬਾਕਸ ਨੂੰ ਪੁਆ ਕੇ ਵਿਧਾਇਕ ਬੈਂਸ ਭਰਾਵਾਂ ਨੂੰ ਜਤਾ ਕੇ ਪੰਜਾਬ ਵਿਧਾਨ ਸਭਾ ਵਿਚ ਭੇਜਣਗੇ। ਇਸ ਮੌਕੇ ਤੇ ਕੌਸਲਰ ਹਰਵਿੰਦਰ ਸਿੰਘ ਕਲੇਰ,ਦਲਬੀਰ ਸਿੰਘ ਸੰਧੂ, ਬੀਬੀ ਮਨਜੀਤ ਕੌਰ ਸਰੋਏ, ਬਾਬਾ ਵਿਜੇ ਚਾਹਲ, ਇਲਬਾਲ ਸ਼ੈਰੀ,

No comments
Post a Comment