BREAKING NEWS
latest

728x90

468x60

ਲੋਕ ਇਨਸਾਫ ਪਾਰਟੀ

ਵਾਰਡ ਨੰ:- 38 ਵਿੱਚ ਲੋਕ ਇਨਸਾਫ ਪਾਰਟੀ ਦੇ ਕੌਂਸਲਰ ਵੱਲੋਂ 350 ਪਰਿਵਾਰਾਂ ਸੁੱਕਾ ਰਾਸ਼ਨ ਵੰਡਿਆ।


ਲੁਧਿਆਣਾ-24-ਅਪ੍ਰੈਲ (ਹਰਜੀਤ ਸਿੰਘ ਖਾਲਸਾ) ਵਾਰਡ ਨੰ :- 38 ਦੇ ਕਿਸੇ ਨਾਗਰਿਕ ਨੂੰ ਭੁੱਖਾ ਨਹੀਂ ਸੋਂਨ ਦਿੱਤਾ ਜਾਓੁਗਾ।
ਕੋਰੋਨਾ ਵਾਇਰਸ ਦੇ ਫੈਲ ਰਹੇ ਪ੍ਰਕੋਪ ਤੋਂ ਵਾਰਡ ਵਾਸੀਆਂ ਨੂੰ ਬਚਾਉਣ ਲਈ ਲੋਕ ਇਨਸਾਫ ਪਾਰਟੀ ਦੇ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਵੱਲੋਂ ਲਗਾਤਾਰ ਯਤਨ ਜਾਰੀ ਹਨ  ਅਤੇ ਪਾਰਟੀ ਪ੍ਰਧਾਨ ਸ.ਸਿਮਰਜੀਤ ਸਿੰਘ ਬੈਂਸ ਦੇ ਸਹਿਯੋਗ ਨਲ ਜਿਸ ਦੇ ਤਹਿਤ ਜਿੱਥੇ ਉਨ੍ਹਾਂ ਵੱਲੋਂ ਆਪਣੇ ਵਾਰਡ ਦੇ ਸਾਰੇ ਇਲਾਕਿਆਂ ਵਿੱਚ ਸੈਨੇਟਾਈਜ਼ਰ ਦਾ ਸਪਰੇਆ ਕਰਵਾਇਆ ਜਾ ਰਿਹਾ ਹੈ ਉਸ ਦੇ ਨਾਲ ਹੀ ਵਾਰਡ ਵਿੱਚ ਰਹਿੰਦੇ ਲੋੜਬੰਦ ਪਰਿਵਾਰਾਂ ਲਈ
ਰਾਸ਼ਨ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਲੋਕ ਇਨਸਾਫ ਪਾਰਟੀ ਦੇ ਵਾਰਡ ਨੰ:-38 ਤੋਂ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਵੱਲੋਂ ਆਪਣੀ ਟੀਮ ਨੂੰ ਨਾਲ ਲੈਕੇ ਅੱਜ 350 ਦੇ ਕਰੀਬ ਲੋੜਬੰਦ ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਅਤੇ ਜੋ ਲੋਕ ਕੌਂਸਲਰ ਦੇ ਦਫਤਰ ਨਹੀਂ ਪੁੱਜ ਸਕਦੇ ਸਨ ਕੌਂਸਲਰ ਬਿੱਟਾ ਪਨੇਸਰ ਵੱਲੋਂ ਆਪਣੇ ਟੀਮ ਦੇ ਮੈਂਬਰਾਂ ਦੇ ਜਰੀਏ ਉਨ੍ਹਾਂ ਲੋੜਬੰਦ ਪਰਿਵਾਰਾਂ ਦੇ ਘਰਾਂ ਵਿੱਚ ਰਾਸ਼ਨ ਭੇਜਿਆ ਗਿਆ ਇਸ ਤੋਂ ਇਲਾਵਾ ਬਿੱਟਾ ਪਨੇਸਰ ਦੀ ਟੀਮ ਵੱਲੋਂ ਸੈਂਕੜੇ ਪਰਿਵਾਰਾਂ ਲਈ ਰੋਜ਼ਾਨਾਂ ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 38 ਤੋਂ ਲੋਕ ਇਨਸਾਫ ਪਾਰਟੀ ਦੇ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਨੇ ਦੱਸਿਆ ਕਿ ਜਿਸ ਦਿਨ ਤੋਂ ਲਾਕ ਡਾਊਨ ਅਤੇ ਕਰਫਿਊ ਸ਼ੁਰੂ ਹੋਇਆ ਹੈ ਉਸੇ ਦਿਨ ਤੋਂ ਉਹ ਅਤੇ ਉਨ੍ਹਾਂ ਦੀ ਟੀਮ ਵਾਰਡ ਵਾਸੀਆਂ ਦੀ ਸੇਵਾ ਵਿੱਚ ਸਮ੍ਰਪਿਤ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ 350 ਪਰਿਵਾਰਾਂ ਲਈ ਰਾਸ਼ਨ ਵੰਡਿਆ ਗਿਆ ਇਸ ਤੋਂ ਇਲਾਵਾ ਲੋੜਬੰਦ ਪਰਿਵਾਰਾਂ ਲਈ ਰੋਜ਼ਾਨਾਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਵਾਰਡ ਦੇ ਇਲਾਕਿਆਂ ਨੂੰ ਵਾਇਰਸ ਤੋਂ ਬਚਾਉਣ ਲਈ ਆਪਣੀ ਜੀਪ ਨਾਲ ਜਨਰੇਟਰ ਲਗਾਕੇ ਸੈਨੇਟਾਈਜ਼ ਦੀ ਸੇਵਾ ਕੀਤੀ ਜਾ ਰਹੀ ਹੈ ਕੌਂਸਲਰ ਬਿੱਟਾ ਪਨੇਸਰ ਨੇ ਕਿਹਾ ਕਿ ਇਸ ਕਰਫਿਊ ਦੇ ਦੌਰਾਨ ਲਿਪ ਦੀ ਪੂਰੀ ਟੀਮ ਵਿਧਾਇਕ ਬੈਂਸ ਭਰਾਵਾਂ ਦੀ ਅਗਵਾਈ ਵਿੱਚ ਸੰਗਤ ਦੀ ਸੇਵਾ ਲਈ ਸਮ੍ਰਪਿਤ ਹੈ ਇਸ ਮੌਕੇ ਤੇ ਵਿਧਾਇਕ ਬੈਂਸ ਦੇ ਪੀਏ ਪ੍ਰਦੀਪ ਸ਼ਰਮਾ ਗੋਗੀ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ ਪਨੇਸਰ, ਹਰਨੇਕ ਸਿੰਘ, ਹਰਚਰਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ ਅਤੇ ਹੋਰ ਹਾਜ਼ਰ ਸਨ।


« PREV
NEXT »

No comments