*ਵਰਚੁਅਲ ਵਿਸਾਖੀ ਦਾ ਤਿਉਹਾਰ ਮਨਾਇਆ*
ਲੁਧਿਆਣਾ-13-ਅਪ੍ਰੈਲ-( ਹਰਜੀਤ ਸਿੰਘ ਖਾਲਸਾ)ਖਾਲਸੇ ਦੇ ਸਾਜਣਾ ਦਿਵਸ ਤੇ ਜਿਥੇ ਹਰੇਕ ਸਾਲ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਜੀ ਦੇ ਭੋਗ ਪੈਣ ਤੋਂ ਲੈਕੇ ਕੀਰਤਨ ਅਤੇ ਕਥਾ ਸੰਗਤ ਵਿੱਚ ਬੈਠ ਕੇ ਸਰਵਣ ਕਰਦੇ ਸੀ ਅਤੇ ਗੁਰੂ ਕੇ ਲੰਗਰ ਵੀ ਛੱਕ ਕੇ ਆਨੰਦ ਲੈਂਦੇ ਸੀ ਉਥੇ ਅੱਜ ਦੇ ਆਜੋਕੇ ਹਾਲਾਤ ਨੂੰ ਮੁੱਖ ਰੱਖਕੇ ਕਾਰੋਨਾ ਵਾਇਰਸ ਖਿਲਾਫ਼ ਚਲ ਰਹੀ ਜੰਗ ਵਿੱਚ ਹਿੱਸਾ ਲੈਂਦੇ ਹੋਏ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਅਨੋਖੇ ਤਰੀਕੇ ਨਾਲ ਕਈ ਪਰਿਵਾਰ ਮਿਲਕੇ ਵੀਡੀਓ
ਕਾਨਫਰੰਸ ਰਾਹੀਂ ਘਰ ਵਿੱਚ ਹੀ *ਵਰਚੁਅਲ ਵਿਸਾਖੀ ਮਨਾਈ* ਗਈ ਉਸੇ ਤਰ੍ਹਾਂ ਪੂਰੇ ਪਰਿਵਾਰ ਨਾਲ ਪਾਠ ਕੀਤਾ ਅਤੇ ਭੋਗ ਉਪਰੰਤ ਜਿਥੇ ਖਾਲਸਾ ਜੀ ਦੇ ਸਾਜਣਾ ਦਿਵਸ ਦੀ ਸੰਗਤ ਨੂੰ ਵਧਾਈ ਦਿੱਤੀ ਉਥੇ ਕਾਰੋਨਾ ਵਾਇਰਸ ਦੇ ਖਿਲਾਫ਼ ਲੜਾਈ ਲੜ ਰਹੇ ਸਾਡੇ ਅੱਜ ਦੇ ਹੀਰੋ ਡਾਕਟਰ ਸਾਹਿਬਾਨ, ਪੁਲਸ ਮੁਲਾਜ਼ਮ ਅਤੇ ਅਫ਼ਸਰ ਸਾਹਿਬ, ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ, ਸਾਡੇ ਵੀਰ ਸਫਾਈ ਸੇਵਕਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕੀਤੀ ਕਿ ਇਸ ਔਖੇ ਸਮੇਂ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਮਨੁੱਖ ਦੀ ਬਾਂਹ ਫੜਨ ਵਾਲਾ ਨਹੀਂ ਇਥੋਂ ਤੱਕ ਕਿ ਜਿਹੜੇ ਵਿਕਾਸਸ਼ੀਲ ਦੇਸ਼ ਆਪਣੇ ਆਪ ਨੂੰ ਵੀਟੋ ਪਾਵਰ ਸਮਝਦੇ ਸੀ ਉਹ ਵੀ ਹੁਣ ਹੱਥ ਖੜੇ ਕਰ ਗਏ ਹਨ। ਹੁਣ ਉਹ ਲੋਕ ਵੀ ਪਰਮਾਤਮਾ ਦੇ ਸਹਾਰੇ ਹੀ ਬੈਠੇ ਹਨ । ਅਰਦਾਸ ਉਪਰੰਤ ਕੜਾਹ ਪਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਅਤੇ ਗੁਰੂ ਕੇ ਲੰਗਰ ਵਰਤਾਇਆ ਗਿਆ।ਪਰਿਵਾਰ ਜਿਸ ਵਿੱਚ ਛੋਟਾ ਭਰਾ ਇੰਦਰਜੀਤ ਸਿੰਘ ਖਾਲਸਾ, ਸੁਪਤਨੀ ਬੀਬਾ ਗੁਰਮੀਤ ਕੋਰ, ਹੋਣਹਾਰ ਸਪੁੱਤਰ ਗਗਨਪ੍ਰੀਤ ਸਿੰਘ ਐਡਵੋਕੇਟ, ਇੰਜੀਨੀਅਰ ਕਰਨਵੀਰ ਸਿੰਘ, ਸਪੁਤਰੀ ( ਨੂੰਹ) ਬੀਬਾ ਰੁਪਿੰਦਰ ਕੋਰ ਅਤੇ ਛੋਟੀਆਂ ਛੋਟੀਆਂ ਮਾਸੂਮ ਬੱਚੀਆਂ ਡਾਕਟਰ ਮਨਰਹਿਤ ਕੋਰ ਅਤੇ ਗੁਰਆਸੀਸ ਕੋਰ ਅਤੇ ਕਈ ਹੋਰ ਪਰਿਵਾਰਾਂ ਨੇ ਮਿਲਕੇ ਖਾਲਸਾ ਜੀ ਦਾ ਸਾਜਣਾ ਦਿਵਸ *ਵਰਚੁਅਲ ਵਿਸਾਖੀ ਦਾ ਤਿਉਹਾਰ ਮਨਾਇਆ*।ਜਿਥੇ ਸੋਸ਼ਲ ਡਿਸਟੈਂਸ ਵੀ ਰਿਹਾ ਅਤੇ ਸੰਗਤੀ ਰੂਪ ਵਿੱਚ ਇਕੱਠੇ ਵੀ ਹੋਏ। ਮੈਂ ਗੁਰਿੰਦਰ ਪਾਲ ਸਿੰਘ ਪਪੂ ਸਭ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਾਰੋਨਾ ਵਾਇਰਸ ਦੇ ਖਿਲਾਫ਼ ਪ੍ਰਸ਼ਾਸ਼ਨ ਬਹੁਤ ਮੁਸਤੈਦੀ ਨਾਲ ਲੜਾਈ ਲੜ ਰਿਹਾ ਹੈ ਉਥੇ ਆਪਾਂ ਵੀ ਸਾਰੇ ਆਪਣੇ ਆਪਣੇ ਘਰਾਂ ਵਿੱਚ ਹੀ ਰਹੀਏ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਸਰਕਾਰ ਨੂੰ ਸਹਿਯੋਗ ਦੇਈਏ

No comments
Post a Comment