BREAKING NEWS
latest

728x90

468x60

ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖੰਨਾ ਪੁਲਿਸ ਨੂੰ ਸਨਮਾਨਿਤ ਕਰਨ :- ਪ੍ਰਵੀਨ ਡੰਗ




ਲੁਧਿਆਣਾ 2 ਅਪ੍ਰੈਲ () ਖੰਨਾ ਵਿਖੇ ਪੁਲਿਸ ਐਸ ਐਸ ਪੀ ਧਰੁਵ ਦੇਹੀਆਂ ਵਲੋਂ ਇਕ ਸਮੁਦਾਏ ਵਿਸ਼ੇਸ਼ ਦੇ ਪ੍ਰਚਾਰਕ ਪਾਸੋਂ 10 ਕਰੋੜ ਰੁਪਏ ਦੀ ਰਾਸ਼ੀ ਪਕੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉੱਠ ਰਕਮ ਨੂੰ ਸਕੂਲ ਦੀ ਰਕਮ ਅਤੇ ਫੜੀ ਗਈ ਰਕਮ ਤੇ ਸਮੁਦਾਏ ਵਲੋਂ ਜਿਆਦਾ ਹੋਣ ਦੀ ਗੱਲ ਕਰਕੇ ਮਾਮਲੇ ਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸਤੇ ਹਿੰਦੂ ਸਿੱਖ ਜਾਗਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਸਾਰੇ ਪਹਿਲੂਆਂ ਦੀ ਜਾਂਚ ਸੰਬੰਧੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਰਹੀ ਮੰਗ ਦਿੱਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਵੀਨ ਡੰਗ ਨੇ ਕਿਹਾ ਕਿ ਪੁਲਿਸ ਵਲੋਂ 10 ਕਰੀਬ ਦੀ ਰਕਮ ਇਕ ਸਮੁਦਾਏ ਵਿਸ਼ੇਸ਼ ਦੇ ਪ੍ਰਚਾਰਕ ਪਾਸੋਂ ਬਰਾਮਦ ਕੀਤੀ  ਗਈ ਹੈ ਜਿਨਾਂ ਦੇ ਅਕਸਰ ਧਰਮ ਬਦਲਣ ਦੇ ਲਈ ਪੈਸੇ ਖਰਚਣ ਦੇ ਇਲਜਾਮ ਲਗਦੇ ਰਹਿੰਦੇ ਹਨ ਜੋਕਿ ਬਹੁਤ ਹੀ ਗੰਭੀਰ ਵਿਸ਼ਾ ਹੈ । ਉਹਨਾਂ ਕਿਹਾ ਚੋਣਾਂ ਵਿਚ ਜੱਦ 2 ਲੱਖ ਤੋਂ ਜਿਆਦਾ ਰਕਮ ਰੱਖਣ ਦੀ ਮਨਾਹੀ ਹੈ ਤਾਂ ਇੰਨੀ ਵੱਡੀ ਰਕਮ ਕਿਸੀ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ ਜਿਸ ਦੀ ਹਰ ਪੱਖੋਂ ਜਾਂਚ ਜਰੂਰੀ ਬਣਦੀ ਹੈ। ਉਹਨਾਂ ਕਿਹਾ ਕਿ ਰਕਮ ਫੜਨ ਵਾਲੇ ਸਾਰੇ ਪੁਲਿਸ ਮੁਲਾਜਿਮ ਮਾਨ ਸਤਿਕਾਰ ਦੇ ਹੱਕਦਾਰ ਹਨ ਜਦਕਿ ਰਕਮ ਨੂੰ ਜਿਆਦਾ ਹੋਣ ਦੀ ਗੱਲ ਕਰਕੇ ਇਸ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਮੌਕੇ ਤੇ ਰਵਿੰਦਰ ਸਿੰਘ ਚੀਨੀ,ਰਾਜੇਸ਼ ਸ਼ਰਮਾ,ਸੁਰੇਸ਼ ਕੌਸ਼ਿਕ,ਪ੍ਰਮੋਦ ਸੂਦ,ਵਿਪਨ ਸ਼ਰਮਾ,ਰੋਹਿਤ ਸਿੱਕਾ,ਸਤੀਸ਼ ਕੁਮਾਰ,ਅਵੀ ਛਾਬੜਾ,ਸੁਰਜੀਤ ਜੈਨ,ਜਸਵਿੰਦਰ ਸਿੰਘ ਚੌਹਾਨ,ਮਹੇਸ਼ ਲਖਨਪਾਲ,ਕਪਿਲ ਦੇਵ ਹਾਜਿਰ ਹੋਏ। 

 ਸੰਗਠਨ ਪ੍ਰਧਾਨ ਨੇ ਨੀਚੇ ਲਿਖੀਆਂ ਮੰਗਾਂ ਦੀ ਜਾਂਚ ਦੀ ਮੰਗ ਰੱਖੀ ਹੈ ਤਾਂਜੋ ਅਪਰਾਧੀ ਪੁਲਿਸ ਦੀ ਹਿਰਾਸਤ ਵਿਚ ਆਉਣ ਅਤੇ ਉਹਨਾਂ ਤੇ ਦੇਸ਼ ਦ੍ਰੋਹ ਦਾ ਮਾਮਲਾ ਦਰਜ ਹੋਵੇ।
 1. ਇਹ ਰਕਮ ਕਿਸ ਮਕਸਦ ਲਈ ਆਈ ਸੀ ਅਤੇ ਕਿਥੋਂ ਆਈ ਸੀ ਇਸਦੀ ਜਾਂਚ ਨੈਸ਼ਨਲ ਇਨਵੇਸ਼ਟੀਗੇਸ਼ਨ ਏਜੇਂਸੀ ਦੇ ਹਵਾਲੇ ਕੀਤੀ ਜਾਵੇ 2. ਜੇਕਰ ਇਹ ਰਕਮ ਧਰਮ ਬਦਲਣ ਲਈ ਆਈ ਸੀ ਤਾਂ ਇਸਤੇ ਸਖ਼ਤ ਕਾਰਵਾਈ ਕਰਦਿਆਂ ਹੋਇਆਂ ਆਰੋਪੀ ਲੋਕਾਂ ਤੇ 53/a ਦੀ ਧਾਰਾ ਵੀ ਜੋੜੀ ਜਾਵੇ।3.ਜੇਕਰ ਇਹ ਰਕਮ ਸਕੂਲ ਦੀ ਸੀ ਤਾਂ ਬਹੁਤ ਹੀ ਗੰਭੀਰ ਮੁੱਦਾ ਹੈ।ਪੰਜਾਬ ਵਿਚ ਸਕੂਲਾਂ ਤੇ ਕਨੂੰਨ ਬਣ ਚੁੱਕਿਆ ਹੈ ਕਿ ਜਿੰਨਾ ਸਕੂਲਾਂ ਕੋਲ ਸਰਪਲਸ ਫ਼ੰਡ ਹੈ ਉਹ ਫੀਸ ਨੀ ਵਧਾ ਸਕਦੇ ਹਨ ਅਤੇ ਜਿੰਨਾ ਸਕੂਲਾਂ ਦਾ ਇਹ ਰੁਪਇਆ ਦਸਿਆ ਜਾ ਰਿਹਾ ਹੈ ਉਹਨਾਂ ਸਕੂਲਾਂ ਦੀ ਜਾਂਚ ਕਰਵਾਈ ਜਾਵੇ ਅਤੇ ਪਿਛਲੇ ਤਿੰਨ ਵਰ੍ਹਿਆਂ ਤੋਂ ਵਧਾਈ ਫੀਸ ਮਾਪਿਆਂ ਨੂੰ ਵਾਪਿਸ ਕੀਤੀ ਜਾਵੇ। 4. ਪੰਜਾਬ ਦੇ ਹਰ ਸਕੂਲ ਨੂੰ ਇਹ ਹੁਕਮ ਜਾਰੀ ਕੀਤੇ ਜਾਂ ਕਿ ਉਹ ਫੀਸ ਸਿਰਫ ਚੈਕ ਰਹੀ ਲੈਣ ਤਾਂ ਜੋ ਸਕੂਲ ਦੀਆਂ ਮਨਮਾਨੀਆਂ ਦੇ ਅੰਕੁਸ਼ ਲੱਗ ਸਕੇ।
5. ਖੰਨਾ ਪੁਲਿਸ ਦੇ ਐਸ ਐਸ ਪੀ ਧਰੁਵ ਦੇਹੀਆ ਨੂੰ ਅਤੇ ਉਸਦੀ ਪੂਰੀ ਟੀਮ ਦੀ ਸ਼ਲਾਘਾ ਯੋਗ ਕਾਰਜ ਲਈ ਉਹਨਾਂ ਦੀ ਬਹਾਦੁਰੀ ਤੇ ਪ੍ਰਸ਼ੰਸਾ ਪੱਤਰ ਦੇਕੇ ਹੌਸਲਾ ਹਫਜਾਈ ਕਰਨ ਅਤੇ ਉਹਨਾਂ ਲੋਕਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਜੋ ਇਸ ਮਾਮਲੇ ਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 


« PREV
NEXT »

No comments