BREAKING NEWS
latest

728x90

468x60

ਸੰਭਾਵੀ ਉਮੀਦਵਾਰਾਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ।।

ਸੰਭਾਵੀ ਉਮੀਦਵਾਰਾਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ।।
ਉਮੀਦਵਾਰ 8 ਅਪ੍ਰੈੱਲ ਤੱਕ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਦੇ ਸਕਦੇ ਲਿਖ਼ਤੀ ਸੂਚਨਾ।।


ਲੁਧਿਆਣਾ, 2 ਅਪ੍ਰੈੱਲ (ਹਰਜੀਤ ਸਿੰਘ ਖਾਲਸਾ)-ਆਗਾਮੀ ਲੋਕ ਸਭਾ ਚੋਣਾਂ-2019 ਵਿੱਚ ਆਪਣੀ ਕਿਸਮਤ ਅਜ਼ਮਾਉਣ ਦੇ ਚਾਹਵਾਨ ਸੰਭਾਵੀ ਉਮੀਦਵਾਰਾਂ (ਕਿਸੇ ਵੀ ਪਾਰਟੀ ਤੋਂ ਜਾਂ ਆਜ਼ਾਦ) ਨੂੰ ਭਾਰਤੀ ਚੋਣ ਕਮਿਸ਼ਨ ਨੇ ਸਮੁੱਚੀ ਚੋਣ ਪ੍ਰਕਿਰਿਆ ਸੰਬੰਧੀ ਸਿਖ਼ਲਾਈ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਅਤੇ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਨੇ ਦੱਸਿਆ ਕਿ ਸੰਭਾਵੀ ਉਮੀਦਵਾਰਾਂ ਨੂੰ ਉਨ੍ਹਾਂ ਵੱਲੋਂ ਚੋਣ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ, ਨਾਮੀਨੇਸ਼ਨ ਫਾਰਮ ਭਰਨ, ਮਾਡਲ ਕੋਡ ਆਫ਼ ਕੰਡਕਟ, ਈ.ਵੀ.ਐੱਮ/ਵੀ. ਵੀ. ਪੀ. ਏ. ਟੀ., ਸੁਵਿਧਾ ਪ੍ਰਮੀਸ਼ਨਾਂ ਅਤੇ ਵੋਟਾਂ ਦੀ ਗਿਣਤੀ ਸੰਬੰਧੀ ਸਿਖ਼ਲਾਈ ਦਿੱਤੀ ਜਾਵੇਗੀ। ਸ੍ਰੀਮਤੀ ਕਤਿਆਲ ਨੇ ਦੱਸਿਆ ਕਿ ਜੇਕਰ ਕੋਈ ਵੀ ਸੰਭਾਵਿਤ ਉਮੀਦਵਾਰ ਇਸ ਸਿਖ਼ਲਾਈ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਸੰਬੰਧੀ ਲਿਖ਼ਤੀ ਰੂਪ ਵਿੱਚ ਸੂਚਨਾ ਜ਼ਿਲ੍ਹਾ ਚੋਣ ਦਫ਼ਤਰ, ਕਮਰਾ ਨੰਬਰ 119, ਪਹਿਲੀ ਮੰਜਿਲ, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਮਿਤੀ 8 ਅਪ੍ਰੈੱਲ, 2019 ਤੱਕ ਦੇ ਸਕਦਾ ਹੈ।
Attachments area
« PREV
NEXT »

No comments