BREAKING NEWS
latest

728x90

468x60

ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਕੇਂਦਰੀ ਮੰਤਰੀ ਤੇ ਕੀਤਾ ਮਾਨਹਾਨੀ ਦਾ ਦਾਵਾ,ਲੀਗਲ ਨੋਟਿਸ ਭੇਜਿਆ

ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਕੇਂਦਰੀ ਮੰਤਰੀ ਤੇ ਕੀਤਾ ਮਾਨਹਾਨੀ ਦਾ ਦਾਵਾ,ਲੀਗਲ ਨੋਟਿਸ ਭੇਜਿਆ 

16 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਸਿਕੰਦਰਾਬਾਦ ਵਿਚ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਇਆ ਮਹੇਸ਼ ਸ਼ਰਮਾ ਨੇ ਕੀਤਾ ਸੀ ਆਪਤਿਜਨਕ ਸ਼ਬਦਾਂ ਦੋ ਵਰਤੋ 


ਲੁਧਿਆਣਾ 2 ਅਪ੍ਰੈਲ ( ਹਰਜੀਤ ਸਿੰਘ ਖਾਲਸਾ ) 16 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਸਿਕੰਦਰਾਬਾਦ ਵਿਖੇ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਇਆ ਭਾਜਪਾ ਕੇਂਦਰੀ ਮੰਤਰੀ  ਮਹੇਸ਼ ਸ਼ਰਮਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਮਹਾਸਕੱਤਰ ਪ੍ਰਿਯੰਕਾ ਗਾਂਧੀ ਦੇ ਲਈ ਆਪਤਿਜਨਕ ਸ਼ਬਦਾਂ ਦੇ ਵਰਤੋ ਕਰਕੇ ਔਰਤਾਂ ਦੇ ਮਾਨ  ਸਤਿਕਾਰ ਨੂੰ ਠੇਸ ਪਹੁੰਚਾਉਣ ਅਤੇ ਪਾਰਟੀ ਦੀ ਛਵੀ ਨੂੰ ਖਰਾਬ ਕਰਨ ਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਤੇ 5 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਵਾ ਠੋਕਦਿਆਂ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ ਹੈ।ਦੱਸ ਦਈਏ ਕਿ ਭਾਜਪਾ ਮੰਤਰੀ ਨੇ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਭਾਸ਼ਣ ਵਿਚ ਕਿਹਾ ਸੀ ਕਿ ਪੱਪੂ ਕਹਿੰਦਾ ਹੈ ਕਿ ਮੈਂ ਪ੍ਰਾਈਮ ਮਨਿਸਟਰ ਬਣੂੰਗਾ ਅਤੇ ਹੁਣ ਪੱਪੂ ਦੀ ਪੱਪੀ ਵੀ ਆ ਗਈ ਹੈ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿੰਦਾ ਇਹਨਾਂ ਦੇ ਵਿਚਾਰ ਹਨ ਉਦਾਂ ਦੇ ਹੀ ਉਹਨਾਂ ਦੇ ਸ਼ਬਦ ਹਨ। ਅਜਿਹੇ ਜਿੱਮੇਦਾਰ ਓਹਦੇ ਤੇ ਰਹਿੰਦਿਆਂ ਮਹੇਸ਼ ਸ਼ਰਮਾ ਨੇ ਇਕ ਔਰਤ ਦੇ ਖਿਲਾਫ ਅਜਿਹੀ ਟਿਪਣੀ ਕੀਤੀ ਜੋ ਨਿੰਦਾ ਯੋਗ ਹੈ। ਉਹਨਾਂ ਕਿਹਾ ਕਿ ਭਾਜਪਾ ਨੇਤਾ ਔਰਤਾਂ ਦਾ ਸਤਿਕਾਰ ਕਰਨਾ ਨੀ ਜਾਣਦੇ ਅਤੇ ਅਜਿਹੇ ਨੇਤਾਵਾਂ ਦੇ ਖਿਲਾਫ ਅਭਿਆਨ ਚਲਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਨੇਤਾ ਔਰਤਾਂ ਦਾ ਸਤਿਕਾਰ ਨੀ ਕਰ ਸਕਦੇ ਉਹਨਾਂ ਦਾ ਵਿਰੋਧ ਕਰਨ ਦੀ ਲੋੜ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਜਿਹੇ ਨੇਤਾਵਾਂ ਨੂੰ ਦਸੀਏ ਕਿ ਔਰਤਾਂ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਨੇਤਾ ਸਿਰਫ ਵਿਗਿਆਪਨਾਂ ਵਿਚ ਹੀ ਔਰਤਾਂ ਦੇ ਸਤਿਕਾਰ ਦਾ ਝੂਠਾ ਪ੍ਰਚਾਰ ਦਾ ਦਿਖਾਵਾ ਕਰ ਰਹੇ ਹਨ ਜਦਕਿ ਸਚਾਈ ਇਸ ਦੇ ਬਿਲਕੁਲ ਉਲਟ ਹੈ ਅਤੇ ਉਹਨਾਂ ਦੇ ਇਸੇ ਸੱਚ ਬਾਰੇ ਜਨਤਾ ਨੂੰ ਜਾਣੂ ਕਰਾਉਣਾ ਲਾਜਮੀ ਹੈ। 

Attachments area

« PREV
NEXT »

No comments