ਨਵੇਂ ਫਾਰਮੂਲੇ ਬੰਦ ਕਰਕੇ, ਪਾਰਟੀ ਪੁਰਾਣਿਆ ਤੇ ਕਰੇ
ਵਿਸ਼ਵਾਸ-ਲਾਇਲਪੁਰੀ
ਲੁਧਿਆਣਾ 2 ਅਪ੍ਰੈਲ (ਹਰਜੀਤ ਸਿੰਘ )ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਮੁੱਖ ਸੇਵਾਦਾਰਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕਿਹਾ ਕਿ ਪਾਰਟੀ ਨਵੇਂ ਫਾਰਮੂਲੇ ਬੰਦ ਕਰਕੇ ਪੁਰਾਣਿਆ ਤੇ ਵਿਸ਼ਵਾਸ ਕਰੇ ਤਾਂ ਜੋ ਪਾਰਟੀ ਦੇ ਜੁਝਾਰੂ ਅਤੇ ਮਿਹਨਤੀ ਵਰਕਰਾਂ ਦਾ ਵਿਸ਼ਵਾਸਟੁੱਟਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸ.ਲਾਇਲਪੁਰੀਨੇ ਖੁੱਲੇ ਲਫਜਾਂ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਲਈ ਸ਼੍ਰੋਅਦ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਕੋਈ ਐਕਟਰ, ਸਰਕਾਰੀ, ਗੈਰ ਸਰਕਾਰੀ ਅਫਸਰ ਜਾਂ ਖਿਡਾਰੀ ਦੀ ਚੋਣ ਕਰਨ ਨਾਲ ਪਾਰਟੀ ਦੇ ਵਰਕਰਾਂ ਦੀਵਫਾਦਾਰੀ ਤੇ ਸਵਾਲੀਆਂ ਚਿੰਨ੍ਹ ਲਗਦਾ ਹੈ। ਉਨ੍ਹਾਂ ਬਿਨ੍ਹਾਂ ਕਿਸੇ ਹੋਰ ਦਾ ਨਾਮ ਲੈਂਦਿਆ ਕਿਹਾ ਕਿ ਪਾਰਟੀ ਦੇ ਟਕਸਾਲੀ ਆਗੂਆਂ ਜਿਨ੍ਹਾਂ ਵਿੱਚ ਜੱਥੇਦਾਰ ਹੀਰਾ
ਸਿੰਘ ਗਾਬੜ੍ਹੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ
ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਐਡਵੋਕੇਟਪਰਉਪਕਾਰ ਸਿੰਘ ਘੁੰਮਣ, ਭਾਊ ਭਗਵਾਨ ਸਿੰਘ, ਮਾਨ ਸਿੰਘ ਗਰਚਾ, ਜਗਦੀਸ ਸਿੰਘ ਗਰਚਾ, ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਅਵਤਾਰ ਸਿੰਘ ਮੱਕੜ ਜਾਂ ਜੱਥੇਦਾਰ ਹਰਭਜਨ ਸਿੰਘ ਡੰਗ ਵਿੱਚੋਂ ਕਿਸੇ ਇੱਕ ਨੂੰ ਲੁਧਿਆਣਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੇ ਵਰਕਰਾਂ ਦਾ ਮਾਣ ਤੇ ਸਨਮਾਨ ਬਹਾਲ ਰੱਖੇ। ਸ.ਲਾਇਲਪੁਰੀ ਨੇ ਕਿਹਾ ਕਿ ਮੌਕਾ ਪ੍ਰਸਤ, ਚਾਪਲੂਸਾਂ ਤੇ ਅਪਣਾਏ ਜਾਣ ਵਾਲੇ ਨਵੇਂ ਫਾਰਮੂਲੇ ਕਦੇ ਵੀ ਪਾਰਟੀ ਹਿੱਤ ਲਈ ਚੰਗੇ ਸਾਬਿਤ ਨਹੀ ਹੁੰਦੇ। ਇਸ ਮੌਕੇ ਮੋਹਣ ਸਿੰਘ ਚੌਹਾਨ, ਸਵਰਨ ਸਿੰਘ ਮਹੌਲੀ, ਸੁਰਜੀਤ ਸਿੰਘ ਮਠਾੜੂ, ਤਰਲੋਚਨ ਸਿੰਘ ਬੱਬਰ, ਪਵਿੱਤਰ
ਸਿੰਘ ਵੀ ਹਾਜ਼ਰ ਸਨ।


No comments
Post a Comment