BREAKING NEWS
latest

728x90

468x60

*29ਵਾਂ ਮਹਾਂ ਪਵਿੱਤਰ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਸਮਾਗਮ*

*29ਵਾਂ  ਮਹਾਂ ਪਵਿੱਤਰ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਸਮਾਗਮ*


*ਜੈਕਾਰਿਆਂ ਦੀ ਗੂੰਜ 'ਚ ਸ਼ੁਰੂ ਹੋਇਆ 29ਵਾਂ ਮਹਾਂਪਵਿੱਤਰ
ਗੁਰਮਤਿ ਸਮਾਗਮ*

ਲੁਧਿਆਣਾ 23 ਮਾਰਚ (ਹਰਜੀਤ ਸਿੰਘ ਖਾਲਸਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੀ ਪਾਵਨ ਯਾਦ 'ਚ ਸੰਸਾਰ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ 29ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋ ਗਿਆ। ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੂਰੋ ਦੂਰੋਂ ਆਏ ਕੀਰਤਨੀ ਜੱਥਿਆਂ ਨੇ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ। ਭਾਈ ਸੋਢੀ ਨੇ ਸਮਾਗਮ ਦੀ ਰੂਪ ਰੇਖਾ ਬਾਰੇ
ਚਾਨਣਾ ਪਾਇਆ। ਪਹਿਲੇ ਦਿਨ ਦੇ ਸਮਾਗਮ 'ਚ ਭਾਈ ਜਸਵੰਤ ਸਿੰਘ, ਭਾਈ ਬਲਦੇਵ ਸਿੰਘ ਬੁਲੰਦਪੁਰੀ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇਵਾਲੇ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਜੋਗਿੰਦਰ ਸਿੰਘ ਰਿਆੜ੍ਹ ਅਤੇ ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਆਈ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਇੰਟਰਨੈਸ਼ਨਲ ਸਿੱਖ
ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਸੋਢੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਇਹ ਸਮਾਗਮ ਅਪਣੇ ਆਪ ਵਿੱਚ ਇੱਕ ਮਿਸਾਲ ਹੈ ਕਿਓਂਕਿ ਦੇਸ਼ ਵਿਦੇਸ਼
ਚੋਂ ਆਉਂਦੇ ਪੰਥ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਹਾਜ਼ਰੀ ਭਰੇ ਜਾਣ ਕਾਰਣ ਸੰਗਤਾਂ ਇਸ ਸਮਾਗਮ ਨੂੰ ਬਹੁਤ ਉਤਸੁਕਤਾ ਨਾਲ ਉਡੀਕਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ
ਦੇ ਸ਼ਤਾਬਦੀ ਸਮਾਗਮਾਂ ਚੋਂ ਇਹ ਸਮਾਗਮ ਇੱਕ ਵਿਲੱਖਣ ਕਿਸਮ ਦਾ ਸਮਾਗਮ ਹੋਣ ਕਰਕੇ ਭਾਈ ਸੋਢੀ ਵਧਾਈ ਦੇ ਪਾਤਰ ਹਨ। ਇਸ ਮੌਕੇ ਭਾਈ ਸੋਢੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਪਰਮਜੀਤ ਸਿੰਘ ਖਾਲਸਾ ਅਤੇ ਹੋਰ ਸਖਸ਼ੀਅਤਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ 24 ਮਾਰਚ ਤੱਕ ਤਿੰਨੇ ਦਿਨ ਹਰ ਰੋਜ਼ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚੱਲੇਗਾ ਅਤੇ ਹਰ ਰੋਜ਼
ਕਈ ਰਾਗੀ, ਢਾਡੀ, ਕੀਰਤਨੀਏ, ਕਥਾਵਾਚਕ ਅਤੇ ਵਿਦਵਾਨ ਹਾਜ਼ਰੀਆਂ ਭਰਨਗੇ। ਇਸ ਮੌਕੇ ਇੰਦਰਜੀਤ ਸਿੰਘ ਮੱਕੜ, ਕ੍ਰਿਪਾਲ ਸਿੰਘ ਚੌਹਾਨ, ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਅਮਰਜੀਤ ਸਿੰਘ ਨਨਕਾਣਾ ਸਾਹਿਬ, ਸੰਦੀਪ ਸਿੰਘ ਧਵਨ, ਅਵਤਾਰ ਸਿੰਘ ਡੀ ਕੇ, ਹਰਪਾਲ ਸਿੰਘ ਖਾਲਸਾ, ਖੁਸ਼ਦਿਲ, ਸੰਤੋਖ ਸਿੰਘ, ਐੱਸ ਪੀ ਖੁਰਾਣਾ, ਭਾਈ ਸਤਨਾਮ ਸਿੰਘ, ਹਰਦੀਪ ਸਿੰਘ ਬਿੱਟੂ, ਅਮਰੀਕ ਸਿੰਘ ਮਿੱਕੀ ਆਦਿ ਬਹਾਦਰ ਸਿੰਘ ਆਦਿ ਵੀ ਮੌਜੂਦ ਸਨ।
« PREV
NEXT »

No comments