ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕਾਂਗਰਸ ਮੁੜ ਤੋਂ ਪੰਜਾਬ ’ਚ ਬਣਾਵੇਗੀ ਸਰਕਾਰ :: ਕਮਲਜੀਤ ਸਿੰਘ ਕੜਵਲ
ਲੁਧਿਆਣਾ-09-ਫਰਵਰੀ (ਹਰਜੀਤ ਸਿੰਘ ਖਾਲਸਾ ) ਹਲਕਾ ਆਤਮ ਨਗਰ ਦੇ ਵਾਰਡ ਨੰ. 42 ’ਚ ਸਥਿਤ ਡੀ-ਬਲਾਕ ਵਿਖੇ ਵੈਲਹੋਮ ਸੁਸਾਇਟੀ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਹੱਕ ’ਚ ਭਰਵੀਂ ਮੀਟਿੰਗ ਦਾ ਆਯੋਜਨ ਲਾਲੀ ਗਿੱਲ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲ ਵਿਚ ਹਰ ਵਰਗ ਨੂੰ ਸੁਵਿਧਾਵਾਂ ਦਿਤੀਆਂ ਅਤੇ ਅੱਜ ਪੰਜਾਬ ਦੇ ਜਿਨਾਂ ਵੀ ਵਿਕਾਸ ਹੋਇਆ ਹੈ ਅਤੇ ਸੜਕਾ, ਨਵੇ ਪੁਲ ਅਤੇ ਸ਼ਹਿਰਾਂ ਵਿਚ ਵਧੀਆ ਪਾਰਕ ਕਾਂਗਰਸ ਵੱਲੋਂ ਕੀਤੇ ਵਿਕਾਸ ਦਾ ਨਤੀਜਾ ਹੈ। ਉਨਾਂ ਕਿਹਾ ਭਾਰਤ ਭੂਸ਼ਣ ਆਸ਼ੂ ਨੇ ਮੰਤਰੀ ਅਹੁਦੇ ਤੇ ਰਹਿੰਦੇ ਸਮੁੱਚੇ ਲੁਧਿਆਣਾ ਦਾ ਵਿਕਾਸ ਕੀਤਾ ਹੈ ਅਤੇ ਸ਼ਹਿਰ ਦੇ ਕਈ ਵਾਰਡ ਵਿਕਸਿਤ ਹੋ ਚੁੱਕੇ ਹਨ। ਇਸ ਦੌਰਾਨ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਅਤੇ ਸਾਬਕਾ ਕੌਂਸਲਰ ਰਣਜੀਤ ਸਿੰਘ ਉਭੀ ਨੇ ਜਿੱਥੇ ਕਮਲਜੀਤ ਸਿੰਘ ਕੜਵਲ ਦੁਆਰਾ ਕੀਤੇ ਗਏ ਕੰਮਾਂ ਤੋਂ ਵੋਟਰਾਂ ਨੂੰ ਜਾਣੂ ਕਰਵਾਇਆ, ਇਸ ਮੌਕੇ ਦਵਿੰਦਰ ਸਿੰਘ ਵਾਲੀਆ, ਰੇਸ਼ਮ ਸਿੰਘ ਸੱਗੂ, ਅਸ਼ੋਕ ਪੱਬੀ, ਜਗਦੇਵ ਸਿੰਘ ਲੱਖਾ, ਚੋਪੜਾ ਜੀ, ਜੀਤਾ ਜੀ, ਹਰਬੰਸ ਬਾਂਸਲ, ਤਰਸੇਮ ਬਾਂਸਲ, ਅਜੈ, ਮਨਦੀਪ ਸਿੰਘ, ਜਗਰੂਪ ਸਿੰਘ, ਰਵੀ ਸ਼ਰਮਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਹਰਜੀਤ ਸਿੰਘ, ਪਿ੍ਰੰਕਲ ਲੁਧਿਆਣਾ, ਸਵੱਪਨ ਜੱਗੀ, ਪਰਮਦੀਪ ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment