BREAKING NEWS
latest

728x90

468x60

ਹਲਕਾ ਸੈਂਟਰਲ ਵਿਚ ਮੁੱਢਲੀਆਂ ਸੁਵਿਧਾਵਾਂ ਵੀ ਉਪਲੱਬਧ ਨਹੀਂ ਕਰਵਾ ਸਕੇ ਸਤਾ ਪੱਖ ਦੇ ਵਿਧਾਇਕ : : ਗੁਰਦੇਵ ਦੇਬੀ

 ਵਿਧਾਨਸਭਾ ਸੈਂਟਰਲ ’ ਚ ਸੜਕ,  ਸੀਵਰੇਜ ਅਤੇ ਸਟਰੀਟ ਲਾਈਟ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਵੀ ਉਪਲੱਬਧ ਨਹੀਂ ਕਰਵਾ ਸਕੇ  ਸਤਾ ਪੱਖ  ਦੇ ਵਿਧਾਇਕ : :  ਗੁਰਦੇਵ ਦੇਬੀ

ਲੁਧਿਆਣਾ-15- ਫਰਵਰੀ(ਹਰਜੀਤ ਸਿੰਘ ਖਾਲਸਾ)ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਚੋਣ ਪ੍ਰਚਾਰ ਦੇ ਦੌਰਾਨ  ਮੁਹੱਲਾ ਫਤਿਹਗੰਜ,  ਕਿ੍ਰਪਾਲ ਨਗਰ, ਘਾਟੀ ਵਾਲਮੀਕਿ, ਈਸਾ ਨਗਰੀ, ਰਣਜੀਤ ਸਿੰਘ ਪਾਰਕ, ਨਿਊ ਸ਼ਿਵਾ ਜੀ ਨਗਰ, ਬਿਹਾਰੀ ਚੁੰਗੀ, ਇੰਡਸਟਰੀ ਏਰਿਆ ਏ ਵਿਖੇ ਡੋਰ-ਟੂ-ਡੋਰ ਪ੍ਰਚਾਰ ਕਰ ਵੋਟਰਾਂ ਨਾਲ ਸਿੱਧਾ ਸੰਵਾਦ ਕਾਇਮ ਕੀਤਾ। ਪ੍ਰੇਮ ਨਗਰ, ਕਿਰਪਾਲ ਨਗਰ, ਡਿਵੀਜਨ ਨ. 3 ਮਾਧੋਪੁਰੀ, ਸੈਦਾਂ ਚੌਂਕ, ਹਰਬੰਸਪੁਰਾ , ਹਰਗੋਬਿੰਦ ਨਗਰ ਵਿੱਚ ਨੁੱਕੜ ਮਿੰਟਿਗਾਂ ਨੂੰ ਸੰਬੋਧਿਤ ਕੀਤਾ ।  ਚਾਵਲ ਬਾਜ਼ਾਰ ਵਿੱਖੇ ਵਪਾਰਿਆਂ ਅਤੇ ਦੁਕਾਨਦਾਰਾਂ ਦੇ ਨਾਲ ਰੁਬਰੁ ਹੋਏ ।  ਗਣੇਸ਼ ਨਗਰ ਸਥਿਤ ਗਣੇਸ਼ ਮੰਦਿਰ ਵਿੱਖੇ ਗਣਪਤੀ ਭਗਵਾਨ  ਦਾ ਪੂਜਨ ਕਰ ਅਸ਼ੀਰਵਾਦ ਲਿਆ ।    ਗੁਰਦੇਵ ਦੇਬੀ ਨੇ 10 ਸਾਲ ਤੋਂ ਵਿਕਾਸ ਦੇ ਰੁਪ ਵਿੱਚ ਪਿਛੜੇ ਵਿਧਾਨਸਭਾ ਸੈਂਟਰਲ  ਦੇ ਵਿਕਾਸ ਲਈ ਵੋਟ ਮੰਗਦੇ ਹੋਏ ਕਿਹਾ ਕਿ ਕਾਂਗਰਸੀ ਵਿਧਾਇਕ ਡਾਬਰ ਹਲਕੇ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੇ ਹਨ । ਸਾਬਕਾ ਮੰਤਰੀ  ਸਵ . ਸਤਪਾਲ ਗੋਸਾਈਂ  ਦੇ ਕਾਰਜਕਾਲ ਵਿੱਚ ਸ਼ੁਰੂ ਹੋਏ ਗੁਰਦੁਆਰਾ ਦੁੱਖ ਨਿਵਾਰਣ  ਸਾਹਿਬ ਵਲੋਂ ਸ਼ਿੰਗਾਰ ਸਿਨੇਮਾ ਤੱਕ ਨਾਲਾ ਢਕਣ  ਦੇ ਕਾਰਜ ਨੂੰ ਕਾਂਗਰਸੀ ਵਿਧਾਇਕ ਆਪਣਾ ਪ੍ਰੌਜੈਕਟ ਦੱਸ ਕੇ ਜਨਤਾ ਨੂੰ ਸਾਲਾਂ ਤੋਂ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਗੌਰਵ ਕਾਲੜਾ, ਪ੍ਰਿੰਸ ਲਾਂਬਾ,ਚੌਧਰੀ ਯਸ਼ਪਾਲ, ਦਵਿੰਦਰ ਜੱਗੀ,ਸਿੱਕਾ ਜੀ, ਅਮਿਤ ਸ਼ਾਰਦਾ, ਰਵੀ ਬੱਤਰਾ, ਰਮੇਸ਼ ਮਹਾਜਨ, ਨੀਰਜ ਵਰਮਾ, ਰਾਜੀਵ ਕਾਲੜਾ, ਜੌਨ ਮਸੀਹ, ਅਮਿਤ ਮਿੱਤਲ,  ਮੋਹਣ ਲਾਲ ਬੱਬਰ , ਪ੍ਰਦੀਪ ਬਠਲਾ, ਅਕਾਸ਼, ਸਿੰਮੂ, ਭੋਲਾ ਝਾ ਸਹਿਤ ਹੋਰ ਵੀ ਮੌਜੂਦ ਰਹੇ ।

« PREV
NEXT »

No comments