BREAKING NEWS
latest

728x90

468x60

ਭਾਜਪਾ ਨੇ ਹਮੇਸ਼ਾ ਹਰ ਵਰਗ ਦੀ ਤਰੱਕੀ ਲਈ ਯਤਨ ਕੀਤੇ : ਐਡਵੋਕੇਟ ਬਿਕਰਮ ਸਿੰਘ ਸਿੱਧੂ

 ਭਾਜਪਾ ਨੇ ਹਮੇਸ਼ਾ ਹਰ ਵਰਗ ਦੀ ਤਰੱਕੀ ਲਈ ਯਤਨ ਕੀਤੇ : ਐਡਵੋਕੇਟ ਬਿਕਰਮ ਸਿੰਘ ਸਿੱਧੂ

 

ਲੁਧਿਆਣਾ-06-ਫਰਵਰੀ (ਹਰਜੀਤ ਸਿੰਘ ਖਾਲਸਾ) ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਹਲਕੇ ਦੇ ਵਿਚ ਵੱਖ ਵੱਖ ਜਗ੍ਹਾ ਮੀਟਿੰਗਾਂ ਕੀਤੀਆਂ ਜਿੱਥੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ  ਨੇ ਕਿਹਾ ਕਿ ਵੋਟ ਦਾ ਅਧਿਕਾਰ ਬਹੁਤ ਵੱਡਾ ਹੁੰਦਾ ਹੈ ਤੇ ਇੱਕ-ਇੱਕ ਵੋਟ ਬਹੁਤ ਕੀਮਤੀ ਹੁੰਦੀ ਹੈ। ਇਸ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।ਹਰਸ਼ ਗਰਗ ਦੀ ਅਗੁਵਾਈ ਵਿੱਚ ਉੱਤਮ ਧਾਮ ,ਸੁਮੇਸ਼ ਚੱਢਾ ਦੀ ਅਗੁਵਾਈ ਵਿੱਚ ਗੁਰਦੇਵ ਨਗਰ,ਰਾਮ ਸ਼ਰਣਮ ਵਿਵੇਕ  ਸ਼ਰਮਾ,ਸੁਨੀਲ ਕੁਮਾਰ,ਸੌਰਵ,ਦੀਪਕ ਕਨੌਜੀਆ, ਐਡਵੋਕੇਟ ਨਰੇਸ਼ ਸ਼ਰਮਾ ਵਲੋ ਸਰਾਭਾ ਨਗਰ,ਬਾੜੇਵਾਲ,ਮਾਡਲ ਟਾਊਨ ਐਕਸਟੈਨਸ਼ਨ,ਕਿਚਲੂ ਨਗਰ,ਵਿਖੇ ਨੁੱਕੜ ਬੈਠਕਾਂ ਰਾਹੀਂ ਲੋਕਾਂ ਨੂੰ ਭਾਜਪਾ ਦੇ 11ਸੂਤਰੀ ਚੋਣ ਮੈਨਫ਼ੈਸਟੋ ਬਾਰੇ ਜਾਣੂ ਕਰਵਾਇਆ ।ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕੇਂਦਰ ਵਿੱਚ ਭਾਜਪਾ ਕਾਰਜਕਾਲ ਵਿੱਚ ਤਿਆਰ ਕੀਤੀਆਂ ਗਈਆਂ ਵਪਾਰ ਅਤੇ ਉਦਯੋਗ ਹਿਤੈਸ਼ੀ ਨੀਤੀਆ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਹਮੇਸ਼ਾ ਹਰ ਵਰਗ ਦੀ ਉੱਨਤੀ ਲਈ ਯਤਨ ਕੀਤੇ ਹਨ ।  ਸ਼ਹੀਦ ਭਗਤ ਸਿੰਘ ਨਗਰ ਵਿਖੇ  ਮੰਡਲ  ਪ੍ਰਧਾਨ ਸੰਜੀਵ ਪੂਰੀ ਵਲੋ  ਇਲਾਕ਼ੇ ਵਿੱਚ ਬਿਕਰਮ ਸਿੰਘ ਸਿੱਧੂ ਦੇ ਪੱਖ ਵਿੱਚ ਕੀਤੇ ਡੋਰ-ਟੂ- ਡੋਰ ਪ੍ਰਚਾਰ  ਦੇ ਦੌਰਾਨ ਬੁਰਜੁਗਾਂ ਅਤੇ ਮਹਿਲਾਵਾਂ ਨੇ ਉਨ੍ਹਾਂ ਨੂੰ ਗਲੇ ਲਗਾਕੇ  ਜਿੱਤ ਲਈ ਅਸ਼ੀਰਵਾਦ ਦਿੱਤਾ।

« PREV
NEXT »

No comments