ਗੁਰੂ ਰਵਿਦਾਸ ਦੇ ਵਿਖਾਏ ਰਸਤੇ ਉੱਤੇ ਚੱਲ ਕੇ ਕਰਾਂਗੇ ਆਤਮ ਨਗਰ ਦਾ ਵਿਕਾਸ : ਢਾਂਡਾ
ਲੁਧਿਆਣਾ-16-ਫਰਵਰੀ(ਹਰਜੀਤ ਸਿੰਘ ਖਾਲਸਾ)ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਆਤਮ ਨਗਰ ਹਲਕੇ ਤੋਂ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਗੁਰੂ ਰਵਿਦਾਸ ਜਯੰਤੀ ਦੇ ਪਾਵਨ ਦਿਵਸ ਨੂੰ ਬੜੀ ਸ਼ਰਧਾ ਨਾਲ ਮਨਾਇਆ। ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਅਕਾਲੀ - ਬਸਪਾ ਗਠਜੋੜ ਦੀ ਸਰਕਾਰ ਆਣ ਤੇ ਗੁਰੂ ਰਵਿਦਾਸ ਜੀ ਦੀ ਨੀਤੀਆਂ ਤੇ ਪਹਿਰਾ ਦੇ ਕੇ ਸਰਕਾਰ ਲੋਕਾਂ ਦੇ ਭਲੇ ਦਾ ਕਾਮ ਕਰੇਗੀ। ਓਹਨਾ ਕਹਿਣਾ ਹੈ ਕਿ ਬਸਪਾ ਦੇ ਨਾਲ ਗਠਬੰਧਨ ਇਸ ਗੱਲ ਨੂੰ ਦਰਸ਼ੰਦਾ ਹੈ ਕਿ ਅਕਾਲੀ ਦਲ ਹਮੇਸ਼ਾ ਤੋਂ ਹਰ ਵਰਗ ਦੀ ਸਾਥੀ ਰਹੀ ਹੈ ਉਨ੍ਹਾਂ ਨੇ ਕਿਹਾ ਅਕਾਲੀ ਬਸਪਾ ਦਾ ਗਠਜੋੜ ਇਕ ਪਵਿੱਤਰ ਗਠਜੋੜ ਹੈ। ਅਕਾਲੀ ਦਲ ਹਰ ਧਰਮ ਦਾ ਸਤਕਾਰ ਕਰਦਾ ਹੈ। ਸਭ ਦੇ ਵਿਕਾਸ ਦੇ ਲਈ ਕਾਮ ਕਰਦਾ ਹੈ। ਸਾਡਾ ਮਕਸਦ ਹੀ ਸੂਬੇ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਉਨਾਂ ਨੇ ਕਿਹਾ ਜਨਤਾ ਅਕਾਲੀ ਦਲ - ਬਸਪਾ ਗਠਜੋੜ ਨੂੰ ਦਿਲੋਂ ਪਸੰਦ ਕਰ ਰਹੇ ਹਨ। ਸਰਕਾਰ ਆਣ ਤੇ ਪੰਜਾਬ ਵਿੱਚ ਵਿਕਾਸ ਦੇ ਕੰਮਾਂ ਚ ਰਫ਼ਤਾਰ ਅਤੇ ਤੇਜ਼ ਆਵੇਗੀ।ਓਹਨਾ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਦਲ ਹੀ ਕਰ ਸਕਦਾ ਹੈ। ਕਾਂਗਰਸ ਨੇ ਪੰਜ ਸਾਲ ਤੋ ਬਸ ਆਪਣੀਆ ਜੇਬਾ ਹੀ ਭਰੀਆਂ ਨੇ। ਕਾਂਗਰਸ ਨੇ ਦੋਨਾਂ ਹੱਥ ਨਾਲ ਪੰਜਾਬ ਨੂੰ ਲੁੱਟਿਆ ਹੈ। ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਨੂੰ ਧੋਖਾ ਦਿੱਤਾ।ਇਸ ਤੋਂ ਇਲਾਵਾ ਸਸਤੀ ਬਿਜਲੀ ਵੀ ਦਿੱਤੀ ਜਾਵੇਗੀ । ਸਮਾਰਟ ਸਕੂਲ ਅਤੇ ਵਾਰਡ ਵਿਚ ਸੁਵਿਧਾ ਸੈਂਟਰ ਖੋਲੇ ਜਾਣਗੇ । ਜਿੱਥੇ ਆਮ ਰੁਟੀਨ ਦੇ ਸਰਕਾਰੀ ਕੰਮ ਕਾਜ਼ ਕਰਵਾਏ ਜਾ ਸਕਣਗੇ। ਇਸ ਲਈ ਅਕਾਲੀ ਦਲ ਦੇ ਸਰਕਾਰ ਜਰੂਰ ਬਣਾਓ।

No comments
Post a Comment