ਸੜਕਾਂ ਭੀੜੀਆਂ ਅਤੇ ਵਿਚ ਟੋਏ, ਆਤਮ ਨਗਰ ਦੀ ਜਨਤਾ ਕਰੇ ਓਏ ਹੋਏ!
ਲੁਧਿਆਣਾ-14-ਫਰਵਰੀ(ਹਰਜੀਤ ਸਿੰਘ ਖਾਲਸਾ)ਪਿਛਲੇ ਦਸ ਸਾਲਾਂ ਦੇ ਵਿਚ ਜੇ ਕਿਸੇ ਦਾ ਆਤਮ ਨਗਰ ਵਿਚ ਵਿਕਾਸ ਹੋਇਆ ਹੈ ਤਾਂ ਉਹ ਹੈ ਟੋਏ। ਇਹ ਦਿਨ ਦੋਗੁਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਇਹਨਾਂ ਦਾ ਵਿਕਾਸ ਇੰਨਾ ਸ਼ਾਨਦਾਰ ਹੈ ਕਿ ਅਜਿਹੀ ਕੋਈ ਸੜਕ ਨਹੀਂ ਹੋਏਗੀ ਜੌ ਇਸ ਆਭੁਸ਼ਨ ਤੋਂ ਅਛੂਤੇ ਹੋਣ। ਲੇਕਿਨ ਲੋਕਾਂ ਨੂੰ ਕਿ ਮਿਲਿਆ? ਇਹ ਸਵਾਲ ਐਡਵੋਕੇਟ ਹਰੀਸ਼ ਰਾਏ ਢਾਂਡਾ ਜੌ ਆਤਮ ਨਗਰ ਤੋਂ ਅਕਾਲੀ ਦਲ - ਬਸਪਾ ਦੇ ਉਮੀਦਵਾਰ ਹਨ, ਲੋਕਾਂ ਦੇ ਸਮੁਖ ਰੱਖ ਰਹੇ ਹਨ। ਕਿ ਜਨਤਾ ਇੰਨੀ ਬੇਬਸ ਹੋ ਗਈ ਹੈ ਕਿ ਅਜਿਹੇ ਨਿਕੰਮੇ ਵਿਧਾਇਕ ਦੀ ਗੁੰਡਾਗਰਦੀ ਅਤੇ ਢਹਿਸ਼ਤ ਤੇ ਨੱਥ ਨਹੀਂ ਪਾ ਸਕਦੀ?ਜਨਤਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਲੋਕ ਤੰਤਰ ਹੈ। ਇੱਥੇ ਜੇ ਕਿਸੇ ਦਾ ਰਾਜ ਹੋ ਸਕਦਾ ਹੈ, ਤਾਂ ਉਹ ਹੈ ਜਨਤਾ। ਤੇ ਇਹ ਜਨਤਾ ਹੱਕਦਾਰ ਹੈ ਚੰਗੇ ਪੁੱਲਾਂ ਦੀ, ਵਧੀਆ ਸੜਕਾਂ ਦੀ, 24 ਘੰਟੇ ਬਿਜਲੀ ਦੀ, ਚੰਗੇ ਸਰਕਾਰੀ ਕਾਲਜ ਅਤੇ ਹਸਪਤਾਲਾਂ ਦੀ।ਢਾਂਡਾ ਨੇ ਵੱਖ ਵੱਖ ਥਾਵਾਂ ਜਿਵੇਂ ਕਿ ਗੁਰੂ ਨਾਨਕ ਕਾਲੋਨੀ, ਡਾਬਾ ਕਾਲੋਨੀ, ਫੌਜੀ ਮੋਹੱਲਾ, ਨਿਊ ਗੁਰੂ ਅੰਗਦ ਕਾਲੋਨੀ, ਗੋਬਿੰਦ ਨਗਰ, ਅਬਦੁਲਾਪੁਰ ਬਸਤੀ, ਅਤੇ ਸ਼ਿਮਲਾਪੁਰੀ ਮੀਟਿੰਗ ਕਰਦੇ ਹੋਏ ਦੱਸਿਆ ਕਿ ਓਹਨਾਂ ਦਾ ਸਿਰਫ ਇਕੋ ਮਕਸਦ ਹੈ, ਆਤਮ ਨਗਰ ਅਤੇ ਉਸ ਦੀ ਜਨਤਾ ਦਾ ਵਿਕਾਸ। ਜਿੱਤਣ ਤੋਂ ਬਾਅਦ ਇਲਾਕੇ ਦਾ ਚੋਂ ਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਤੇ ਅਰੁਣ ਕੰਵਲ, ਸੁਰਜੀਤ ਕਲਸੀ, ਹਰਭਜਨ ਸਿੰਘ ਡੰਗ, ਜਸਵਿੰਦਰ ਸਿੰਘ, ਭੁਪਿੰਦਰ ਕੌਰ, ਬਲਬੀਰ ਕੌਰ, ਪਰਸ਼ੋਤਮ ਬੋਹਰਾ, ਮਨਮੋਹਨ ਸੰਧੂ, ਬਲਵਿੰਦਰ, ਗੁਰਪਿੰਦਰ ਲਾਲੀ, ਹਿਤੇਸ਼ ਗਰੋਵਰ, ਅਮਰਜੋਤ ਅਤੇ ਹੋਰ ਆਗੂ ਮੌਜੂਦ ਸਨ।

No comments
Post a Comment