ਰਾਜਨਿਤੀ ਪੈਸਾ ਬਟੋਰਣ ਦਾ ਨਹੀਂ ਬਲਕਿ ਡਾਬਰ ਪਰਿਵਾਰ ਲਈ ਸੇਵਾ ਦਾ ਸਾਧਨ :: ਸੁਰਿੰਦਰ ਡਾਬਰ
ਲੁਧਿਆਣਾ-09-ਫਰਵਰੀ(ਹਰਜੀਤ ਸਿੰਘ ਖਾਲਸਾ)ਵਿਧਾਨਸਭਾ ਸੈਂਟਰਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਸ਼ਿਵ ਕਲੋਨੀ , ਜਨਕਪੁਰੀ ਵਿਖੇ ਮਹਿਲਾ ਸ਼ਕਤੀ ਵਲੋਂ ਮਿੰਟਿਗ, ਕਿਲ੍ਹਾ ਮੁਹੱਲਾ, ਹਰਗੋਬਿੰਦ ਨਗਰ, ਗੁਲਚਮਨ ਗਲੀ ਅਤੇ ਹਰਿ ਕਰਤਾਰ ਕਲੋਨੀ’ਚ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਸੁੰਦਰ ਨਗਰ ਵਿਖੇ ਸੁੰਦਰ ਵੈਸ਼ਣੋ ਯੂਥ ਕਲਬ ਵੱਲੋ ਮਿਲੇ ਸਮਰਥਨ ਅਤੇ ਟਰਾਂਸਪੋਰਟ ਨਗਰ ਵਿੱਚ ਮੁਸਲਮਾਨ ਸਮਾਜ ਦੀ ਰੈਲੀ ਅਤੇ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ . ਪਵਨ ਮੇਹਿਤਾ ਦੀ ਅਗਵਾਈ ਹੇਠ ਆਯੋਜਿਤ ਜਨਸਭਾ ਵਿੱਚ ਕਾਂਗਰਸ ਦੇ ਪੱਖ ਵਿੱਚ ਉਮੜੀ ਭੀੜ ਤੋਂ ਉਤਸ਼ਾਹਿਤ ਸੁਰਿੰਦਰ ਡਾਬਰ ਨੇ ਕਿਹਾ ਕਿ ਵਿਧਾਨਸਭਾ ਸਂਟਰਲ ਦੀ ਜਨਤਾ ਇੱਕ ਵਾਰ ਫਿਰ ਉਨ੍ਹਾਂ (ਡਾਬਰ) ਤੇ ਭਰੋਸਾ ਜਤਾਉਣ ਦਾ ਸੰਕੇਤ ਦੇ ਦਿੱਤੇ ਹਨ। ਉਨ੍ਹਾਂ ਨੇ ਆਪਣੇ ਰਾਜਨਿਤਿਕ ਜੀਵਨ ਨੂੰ ਸਮਾਜ ਨੂੰ ਸਮਰਪਿਤ ਦੱਸਦੇ ਹੋਏ ਕਿਹਾ ਕਿ ਰਾਜਨਿਤੀ ਉਨ੍ਹਾਂ ਦੇ ਲਈ ਪੈਸਾ ਬਟੋਰਣ ਅਤੇ ਸਤਾ ਸੁੱਖ ਹਾਸਲ ਕਰਣ ਦਾ ਸਾਧਨ ਨਹੀਂ ਸਗੋਂ ਸੇਵਾ ਦਾ ਮਾਧਿਅਮ ਹੈ । ਵਿਧਾਨਸਭਾ ਸੈਂਟਰਲ ਦੀ ਜਨਤਾ ਵੱਲੋਂ ਬਤੋਰ ਵਿਧਾਇਕ ਸੌਂਪੀ ਸੇਵਾ ਨੂੰ ਆਪਣਾ ਸੁਭਾਗ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਿਸਵਾਰਥ ਭਾਵ ਨਾਲ ਜਨਸੇਵਾ ਕਰਕੇ ਸਮਾਜ ਦੇ ਪ੍ਰਤੀ ਫਰਜ ਨਿਭਾਂਉਦੇ ਹੋਏ ਭਵਿੱਖ ਵਿੱਚ ਵੀ ਚਾਹੇ ਵਿਧਾਇਕ ਰਹਿਣ ਜਾਂ ਨਾਂ ਰਹਿਣ ਸੇਵਾ ਦਾ ਕਰਮ ਜਾਰੀ ਰੱਖਣਗੇ । ਇਸ ਮੌਕੇ ਪ੍ਰਧਾਨ ਬੌਬੀ ਚੋਪੜਾ, ਜੌਲੀ ਮਿੱਤਲ, ਰਾਜੀਵ ਤਰਿਖਾ, ਨਿਧਿ ਤਰਿਖਾ, ਰਜਨੀ, ਵਿੱਕੀ ਡਾਬਰ ਜਤਿੰਦਰ ਨੰਦਾ, ਰਮੇਸ਼ ਗੋਇਲ, ਵਿਸ਼ਵਾਸ ਜੁਨੇਜਾ, ਸੁਸ਼ੀਲ ਸ਼ਰਮਾ , ਮਿੰਨੀ ਸਲੂਜਾ, ਸੀਤਾ ਦੇਵੀ, ਕੁਸਮ ਜੈਨ, ਸਿਮਰਨ, ਅੱਲਕਾ, ਸੁਨੀਤਾ, ਵਿਜੈ ਗਾਬਾ, ਸਰਵਜੀਤ ਰੂਬੀ, ਪਵਨ ਮਲਹੌਤਰਾ, ਮੁਕੇਸ਼ ਮਿੰਨੀ, ਰਾਜਨ ਦੁੱਗਲ, ਸਚਿਨ ਵਧਵਾ, ਸੰਜੀਵ, ਚਰਨਪ੍ਰੀਤ ਨੀਟੂ, ਸੁਰੇਸ਼ ਗਰਗ, ਰਾਜੇਸ਼ ਗਰਗ, ਈਸ਼ ਮੱਕੜ, ਜਗਦੀਸ਼ ਸ਼ਰਮਾ, ਤਿਰਲੋਚਨ ਢੋਲੀ, ਅਵਤਾਰ ਕੋਚਰ, ਸਹਿਤ ਹੋਰ ਵੀ ਮੌਜੂਦ ਰਹੇ ।

No comments
Post a Comment