ਡੋਰ-ਟੂ-ਡੋਰ ਚੋਣ ਮੁਹਿੰਮ’ਚ ਜਥੇਦਾਰ ਗਾਬੜ੍ਹੀਆ ਨੂੰ ਮਿਲ ਰਿਹਾ ਵੱਡਾ ਸਮਰਥਨ
ਲੁਧਿਆਣਾ-09-ਫਰਵਰੀ ( ਹਰਜੀਤ ਸਿੰਘ ਖਾਲਸਾ)ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਡੋਰ-ਟੂ-ਡੋਰ ਚੋਣ ਮੁਹਿੰਮ ਵਿੱਚ ਹਲਕੇ ਦੇ ਵੋਟਰਾਂ ਦਾ ਮਿਲ ਰਿਹਾ ਸਮਰਥਨ ਅਤੇ ਪਿਆਰ ਦੱਸਦਾ ਹੈ ਕਿ ਵਿਰੋਧੀਆਂ ਦਾ ਸਫ਼ਾਇਆ ਇਸ ਵਾਰ ਤਹਿ ਹੈ। ਜੱਥੇਦਾਰ ਗਾਬੜ੍ਹੀਆ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 20 ਤਾਰੀਖ ਦਾ ਦਿਨ ਵੱਡੇ ਬਦਲਾਅ ਅਤੇ ਤੁਹਾਡੀ ਅਪਣੀ ਸ਼੍ਰੋਅਦ-ਬਸਪਾ ਸਰਕਾਰ ਬਨਾਉਣ ਦਾ ਦਿਨ ਹੈ। ਇਸ ਮੌਕੇ ਗੁਰਮੀਤ ਸਿੰਘ ਕੁਲਾਰ ਨੇ ਵੋਟਰਾਂ ਦੇ ਰੂਹ-ਬ-ਰੂਹ ਹੁੰਦੇ ਹੋਏ ਕਿਹਾ ਕਿ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਪਾਰਟੀ ਦੇ ਉਹ ਨਿਥੱੜਕ ਅਤੇ ਜੁਝਾਰੂ ਜਰਨੈਲ ਹਨ ਜਿਨ੍ਹਾਂ ਨੇ ਅਪਣੇ ਜੀਵਨ ਦਾ ਬਹੁਕੀਮਤੀ ਸਮਾ ਪਾਰਟੀ ਦੀ ਚੜ੍ਹਦੀਕਲਾਂ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਲਗਾਇਆ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਧਾਇਕਾਂ ਦੇ ਕਾਰਜਕਾਲ ਤੇ ਅਗਰ ਝਾਤ ਮਾਰੀ ਜਾਏ ਤਾਂ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ 100 ਪ੍ਰਤੀਸਤ ਅਸਫਲ ਰਹੇ ਹਨ। ਸ.ਕੁਲਾਰ ਨੇ ਵੋਟਰਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਜੇਕਰ ਉਹ ਅਪਣੇ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਉਹ 20 ਤਾਰੀਖ ਨੂੰ ਤੱਕੜੀ ਚੋਣ ਨਿਸਾਨ ਦਾ ਬਟਨ ਦਬਾ ਕੇ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮਤ ਨਾਲ ਜਿਤਾ ਕਿ ਪੰਜਾਬ ਵਿਧਾਨ ਸਭਾ ਵਿੱਚ ਭੇਜਣ। ਇਸੇ ਤਰ੍ਹਾ ਹੀ ਬਰੋਟਾ ਰੋਡ ਅਤੇ ਪ੍ਰੀਤ ਨਗਰ ਵਿਖੇ ਵੀ ਚੋਣ ਮੀਟਿੰਗ ਮੌਕੇ ਸੁਖਵਿੰਦਰ ਸਿੰਘ ਅਤੇ ਮੈਡਮ ਮੁਸਕਾਨ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਵਿਕਾਸ ਲਈ 20 ਤਾਰੀਖ ਨੂੰ ਚੋਣ ਨਿਸਾਨ ਤੱਕੜੀ ਦਾ ਬਟਨ ਦਬਾ ਕੇ ਜੱਥੇਦਾਰ ਗਾਬੜ੍ਹੀਆ ਨੂੰ ਜਿਤਾਉਣਾ ਹੈ। ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ ਸ਼ਿਮਲਾਪੁਰੀ, ਹਰਿੰਦਰ ਲਾਲੀ, ਬੀਬੀ ਪਰਮਜੀਤ ਕੌਰ ਬਿਰਦੀ, ਗੁਰਬਖਸ਼ ਸਿੰਘ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਜਸਬੀਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਕਿਰਨਜੀਤ ਕੌਰ, ਮਲਕੀਤ ਸਿੰਘ, ਜਗਤਾਰ ਸਿੰਘ, ਕੇਸ਼ਵ ਕੁਮਾਰ, ਛਿੰਦੀ ਲਾਲ, ਪ੍ਰੇਮ ਲਤਾ, ਲਾਲ ਚੰਦ, ਸ਼ਿਵ ਕੁਮਾਰ, ਨੀਨਾ ਕੁਮਾਰੀ, ਅਜੇ ਕੁਮਾਰ, ਰਾਮ ਬਹਾਦਰ, ਨੰਦਨੀ, ਬਲਜੀਤ ਕੌਰ, ਹਰਪ੍ਰਤਾਪ ਸਿੰਘ, ਅਜੇ ਕੁਮਾਰ, ਰਾਮ ਨਰਾਇਣ ਵੀ ਹਾਜਰ ਸਨ।

No comments
Post a Comment