BREAKING NEWS
latest

728x90

468x60

ਨਿੱਕੇ ਨਿੱਕੇ ਕੰਮਾਂ ਲਈ ਨਹੀਂ ਜਾਣਾ ਪਵੇਗਾ ਵਿਧਾਇਕ ਦੇ ਘਰ: ਢਾਂਡਾ


ਨਿੱਕੇ-ਨਿੱਕੇ ਕੰਮਾਂ ਲਈ ਨਹੀਂ ਜਾਣਾ ਪਵੇਗਾ ਵਿਧਾਇਕ ਦੇ ਘਰ: ਢਾਂਡਾ


ਲੁਧਿਆਣਾ-06-ਫਰਵਰੀ
(ਹਰਜੀਤ ਸਿੰਘ ਖਾਲਸਾ)ਆਤਮ ਨਗਰ ਤੋਂ ਅਕਾਲੀ ਦਲ - ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਵੱਖ-ਵੱਖ ਥਾਵਾਂ ਜਿਵੇਂ ਕਿ ਡੁਗਰੀ, ਜਨਤਾ ਨਗਰ, ਅਜ਼ਾਦ ਨਗਰ, ਸੰਤ ਫਤਿਹ ਸਿੰਘ ਨਗਰ, ਜੰਮੂ ਕਲੋਨੀ ਆਦਿ ਜਗ੍ਹਾਵਾਂ ਤੇ ਮੀਟਿੰਗ ਕੀਤੀ। ਓਹਨਾ ਨੇ ਜਨਤਾ ਦੇ ਹੱਕ ਦੀ ਗੱਲ ਕਰਦੇ ਹੋਏ ਆਖਿਆ ਕਿ ਉਹ ਲੋਕਾਂ ਦੀ ਸੁਵਿਧਾ ਲਈ ਹਰ ਇਕ ਵਾਰਡ ਵਿਚ ਸੁਵਿਧਾ ਕੇਂਦਰ ਖੋਲਣਗੇ।  ਇਸ ਦੇ ਨਾਲ ਜਨਤਾ ਨੂੰਆਪਣੇ ਰੋਜ਼ ਦੇ ਕੰਮਾਂ ਲਈ ਨਾ ਹੀ ਕਿਸੇ ਵਿਧਾਇਕ ਦੇ ਦਰਬਾਰ ਵਿਚ ਜਾਣਾ ਪਵੇਗਾ ਅਤੇ ਨਾ ਹੀ ਕਿਸੇ ਹੋਰ ਸਰਕਾਰੀ ਦਫਤਰ ਵਿਚ ਲੰਬੀਆਂ ਕਤਾਰਾਂ ਵਿੱਚ ਲਗਣਾ ਪਵੇਗਾ। ਓਹ ਕਹਿੰਦੇ ਨੇ ਕਿ ਅੱਜ ਜਦੋਂ ਜਨਤਾ ਦਾ ਸਾਰਾ ਕੰਮ ਅਸਾਨੀ ਨਾਲ ਹੋ ਸਕਦਾ ਹੈ, ਤਾਂ ਵੀ ਮੌਜੂਦਾ ਵਿਧਾਇਕ ਆਪਣੀ ਲੋਕਾਂ ਦੇ ਹਿਤ ਦੀ ਪਰਵਾਹ ਨਾ ਕਰਦੇ ਹੋਏ ਸਾਰੇ ਸੁਵਿਧਾ ਕੇਂਦਰ ਬੰਦ ਕਰਵਾ ਦਿੰਦਾ ਹੈ ਤਾਂ ਜੌ ਲੋਕਾਂ ਨੂੰ ਆਪਣੇ ਰੋਜ਼ ਦੇ ਕੰਮਾਂ ਲਈ ਉਸ ਦੇ ਦਰਬਾਰ ਆਉਣਾ ਪਵੇ। ਢਾਂਡਾ  ਨੇ ਜਨਤਾ ਤੋਂ ਸਵਾਲ ਕੀਤਾ ਕਿ ਇਹ ਹੈ ਹਲਕੇ ਦੀ ਸੇਵਾ? ਇਸ ਦੇ ਨਾਲ ਹੀ ਉਹਨਾਂ ਨੇ ਜਨਤਾ ਨਾਲ ਰੂਬਰੂ ਹੁੰਦੇ ਹੋਏ ਆਪਣੀ ਪਾਰਟੀ ਦੀਆਂ ਹੋਰ ਲੋਕ ਪੱਖੀ ਨੀਤੀਆਂ ਨੂੰ ਸਾਂਝਾ ਕਿੱਤਾ ਅਤੇ ਨਾਲ ਹੀ ਸਾਰੇ ਵਾਅਦੇ ਪੂਰੇ ਕਰਨ ਦਾ ਭਰੋਸਾ ਵੀ ਦਿੱਤਾ। ਇਹਨਾਂ ਨੂੰ ਸੁਣ ਕੇ ਉਥੇ ਮੌਜੂਦ ਲੋਕਾਂ ਵਿਚ ਚੰਗਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਤੇ ਹਰਪਾਲ ਸਿੰਘ ਭੰਭਰ, ਹਰੀ ਸਿੰਘ ਭੰਭਰ, ਪਰਵੀਨ ਭੰਡਾਰੀ, ਸੁਰਿੰਦਰ ਕੁਮਾਰ, ਲਵਲੀਨ ਲੰਬਾ, ਰਵਿੰਦਰ ਕਟਾਰੀਆ, ਜਯੰਤ ਖੁਰਾਣਾ, ਗੁਰਜੀਤ ਸਿੰਘ ਤੁੱਲੀ, ਇੰਦਰਜੀਤ ਸਿੰਘ ਅਤੇ ਹੋਰ ਆਗੂ ਮੌਜੂਦ ਸਨ।


« PREV
NEXT »

No comments