ਪਾਲ ਸਿੰਘ ਮਠਾੜੂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੀਤੀ ਘਰ ਵਾਪਸੀ
ਲੁਧਿਆਣਾ-14-(ਹਰਜੀਤ ਸਿੰਘ ਖਾਲਸਾ) ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਵੱਲੋਂ ਹਲਕਾ ਵਾਸੀਆਂ ਤੱਕ ਪਹੁੰਚ ਤੇਜ਼ ਕਰਦੇ ਹੋਏ ਚੋਣ ਮੁਹਿੰਮ ਨੂੰ ਟਾਪ ਗੇਅਰ ਪਾ ਦਿੱਤਾ ਹੈ। ਇਸ ਸਮੇਂ ਹਲਕਾ ਆਤਮ ਨਗਰ ’ਚ ਕਾਂਗਰਸ ਪੱਖੀ ਹਨ੍ਹੇਰੀ ਚੱਲ ਰਹੀ ਹੈ ਤੇ ਹਰ ਕਿਸੇ ਦੀ ਜ਼ੁਬਾਨ ’ਤੇ ਕਮਲਜੀਤ ਸਿੰਘ ਕੜਵਲ ਦਾ ਨਾਮ ਗੂੰਜ ਰਿਹਾ ਹੈ। ਅੱਜ ਹਲਕਾ ਆਤਮ ਨਗਰ ’ਚ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਪਾਲ ਸਿੰਘ ਮਾਠੜੂ ਦੀ ਘਰ ਵਪਾਸੀ ਕਰਵਾਈ। ਇਸ ਮੌਕੇ ਕਮਲਜੀਤ ਸਿੰਘ ਕੜਵਲ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜਿਹੜੀ ਪਾਰਟੀ ਦਿੱਲੀ ਚ ਆਮ ਲੋਕਾਂ ਲਈ ਕੁੱਝ ਸਰਾਹੁਣਯੋਗ ਕੰਮ ਨਹੀਂ ਕਰ ਸਕੀ, ਉਲਟਾ ਉਹੀ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਨ ਤੋਂ ਪਹਿਲਾਂ ਆਪ ਪਾਰਟੀ ਦਿੱਲੀ ਅੰਦਰ ਆਪਣੀਆਂ ਯੋਜਨਾਵਾਂ ਚਲਾਵੇ। ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਭੋਲਾ ਕਿ੍ਰਸ਼ਨਾ ਜਿਊਲਰਜ਼, ਬਲਜਿੰਦਰ ਸਿੰਘ ਕਾਹਲੋਂ, ਅਸ਼ੋਕ ਸਿੰਗਲਾ, ਸਵਪਨ ਜੱਗੀ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment