BREAKING NEWS
latest

728x90

468x60

ਦਸਮੇਸ਼ ਨਗਰ ਵਾਸੀਆਂ ਨੇ ਐਂਤਕੀ ਫਿਰ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਲਈ ਕੀਤਾ ਤਹੱਈਆਂ

 ਦਸਮੇਸ਼ ਨਗਰ ਵਾਸੀਆਂ ਨੇ ਐਂਤਕੀ ਫਿਰ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਲਈ ਕੀਤਾ ਤਹੱਈਆਂ 

ਲੁਧਿਆਣਾ-09-ਫਰਵਰੀ  ( ਹਰਜੀਤ ਸਿੰਘ ਖਾਲਸਾ)ਇੱਕ ਆਮ ਘਰ ਤੋਂ ਉੱਠ ਕੇ ਸਿਆਸਤ ਵਿੱਚ ਕਾਮਯਾਬੀ ਹਾਸਲ ਕਰਨੀ ਅਤੇ ਥੋੜੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਲਏ ਇਤਿਹਾਸਕ ਫੈਸਲੇ ਲੈਣੇ ਕੋਈ ਛੋਟੀ ਗੱਲ ਨਹੀ ਹੁੰਦੀ ਪਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਵਿੱਚ ਦਿਨ ਰਾਤ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇੰਨਾਂ ਸਬਦਾਂ ਦਾ ਪ੍ਰਗਟਾਗਾ ਕੁਲਦੀਪ ਸਿੰਘ ਵੈਦ ਨੇ ਅੱਜ ਦਸਮੇਸ ਨਗਰ ਵਿਖੇ ਕਰਵਾਏ ਭਾਰੀ ਚੋਣ ਜਲਸੇ ਨੂੰ ਸੰਬੋਧਨ ਹੁੰਦਿਆਂ ਕੀਤਾ। ਉਹਨਾ ਅੱਗੇ ਕਿਹਾ ਕਿ ਪਿਛਲੇ 5 ਸਾਲ ਵਿੱਚ ਅਸੀ ਆਪਣੀ ਪੂਰੀ ਈਮਾਨਦਾਰੀ ਨਾਲ ਹਲਕੇ ਦੇ ਵਿਕਾਸ ਲਈ ਕੰਮ ਕੀਤਾ ਜਿਸ ਕਰਕੇ ਅੱਜ ਵਿਕਾਸ ਪੱਖੋ ਹਲਕਾ ਸੂਬੇ ਦੇ ਮੋਹਰੀ ਹਲਕਿਆਂ ਵਿੱਚੋ ਆਉਦਾ ਹੈ। ਪਰ ਅਜੇ ਵੀ ਸਿਹਤ, ਸਿੱਖਿਆ ਅਤੇ ਰੁਜਗਾਰ ਦੇ ਖੇਤਰ ਵਿੱਚ ਬਹੁਤ ਕੰਮ ਕਰਨ ਵਾਲਾ ਹੈ ਇਸ ਲਈ 20 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸਾਨ ਤੇ ਮੋਹਰਾਂ ਲਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉ ਤਾਂ ਜੋ ਹਰ ਸਮੱਸਿਆ ਦਾ ਹੱਲ ਹੋ ਸਕੇ ।ਇਸ ਮੌਕੇ ਦਸਮੇਸ਼ ਨਗਰ ਵਾਸੀਆਂ ਨੇ ਇੱਕਮੁੁੱਠ ਹੋ ਕੇ ਕੁਲਦੀਪ ਸਿੰਘ ਵੈਦ ਨੂੰ ਦੁਬਾਰਾ ਜਿਤਾਉਣ ਦਾ ਤਹੱਈਆਂ ਕੀਤਾ।  ਇਸ ਮੌਕੇ ਸਰਪੰਚ ਕੁਲਦੀਪ ਸਿੰਘ ਖੰਗੂੜਾ ਚੇਅਰਮੈਨ ਸਰਪੰਚ ਯੂਨੀਅਨ, ਸਰਪੰਚ ਬਲਵੀਰ ਸਿੰਘ ਝੱਮਟ ਪ੍ਰਧਾਨ ਸਰਪੰਚ ਯੂਨੀਅਨ, ਜਸਵਿੰਦਰ ਸਿੰਘ ਰਾਣਾ ਸਰਪੰਚ ਸਿੰਘਪੁਰਾ , ਸਰਪੰਚ ਕਮਲਜੀਤ ਕੌਰ, ਪੰਚ ਕਮਲਦੀਪ ਸਿੰਘ ਉਪਲ, ਪੰਚ ਰਾਮਦਾਸ, ਪੰਚ ਸੁਖਦੀਪ ਕੌਰ, ਪੰਚ ਦਲਜੀਤ ਸਿੰਘ ਹੈਪੀ,ਤੋ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਰ ਸਨ। 




 


   

« PREV
NEXT »

No comments