BREAKING NEWS
latest

728x90

468x60

ਜਿੱਤ ਕੇ ਲਾਵਾਂਗੇ ਵਿਕਾਸ ਦੀ ਝੜੀ: ਢਾਂਡਾ

 ਜਿੱਤ ਕੇ ਲਾਵਾਂਗੇ ਵਿਕਾਸ ਦੀ ਝੜੀ: ਢਾਂਡਾ

ਲੁਧਿਆਣਾ-11-ਫਰਵਰੀ(ਹਰਜੀਤ ਸਿੰਘ ਖਾਲਸਾ)ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਦੱਸਦੇ ਹਨ ਕਿ ਓਹਨਾ ਦਾ ਮਕਸਦ ਹਲਕੇ ਦਾ ਵਿਕਾਸ ਕਰਨਾ ਹੈ। ਇਸ ਲਈ ਉਹਨਾ ਨੇ ਪਹਿਲਾ ਹੀ ਐਸਜੀਪੀਸੀ ਨਾਲ ਗੱਲ ਕਰ ਲਈ ਹੈ ਅਤੇ ਭਰੋਸਾ ਦਵਾਇਆ ਹੈ ਕਿ ਉਹ ਜਿੱਤਣ ਤੋਂ ਬਾਅਦ ਐਸਜੀਪੀਸੀ ਦੇ ਖਾਲੀ ਪਏ ਗਰਾਊਂਡ ਤੇ ਇਕ ਨਰਸਿੰਗ ਕਾਲਜ, ਹਸਪਤਾਲ ਅਤੇ ਖੇਡਾਂ ਦੇ ਗਰਾਊਂਡ ਦਾ ਨਿਰਮਾਣ ਕਰਨਗੇ। ਇਸ ਯਤਨ ਦੇ ਲਈ ਉਹ ਐਸਜੀਪੀਸੀ ਅਤੇ ਧਰਮਸ਼ਾਲਾ ਗਿੱਲ ਪਿੰਡ ਨਾਲ ਗੱਲ ਕਰ ਚੁੱਕੇ ਹਨ ਤੇ ਹੁਣ ਬਸ ਇੰਤੇਜ਼ਾਰ ਜਿੱਤਣ ਦਾ ਹੈ। ਢਾਂਡਾ ਜੀ ਨੇ ਡਾਬਾ ਰੋਡ, ਪ੍ਰਤਾਪ ਨਗਰ, ਗੁਰੂ ਅਰਜਨ ਦੇਵ ਨਗਰ, ਦਸ਼ਮੇਸ਼ ਨਗਰ ਅਤੇ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਉਹ ਵਾਅਦਾ ਕਰਦੇ ਹਨ ਕਿ ਜਿੱਤਣ ਪਿੱਛੋਂ ਆਤਮ ਨਗਰ ਹਲਕੇ ਵਿਚ ਵਿਕਾਸ ਕਾਰਜਾਂ ਦੀ ਝੜੀ ਲਗਾ ਦੇਣਗੇ। ਇਸ ਹਲਕੇ ਦੇ ਲੋਕ ਵਿਕਾਸ ਨੂੰ ਤਰਸ ਗਏ ਹਨ। ਬੁਨਿਆਦੀ ਜ਼ਰੂਰਤਾਂ ਜਿਵੇਂ ਕਿ ਚੰਗੇ ਸਰਕਾਰੀ ਹਸਪਤਾਲ, ਡਿਸਪੈਂਸਰੀ, ਕਾਲਜ ਲਈ ਲੋਕ ਧੱਕੇ ਖਾ ਰਹੇ ਹਨ ਆਪਣੇ ਵਿਰੋਧੀ ਉਮੀਦਵਾਰਾਂ ਤੇ ਤੰਜ ਕਸਦੇ ਹੋਏ ਢਾਂਡਾ ਦੱਸਦੇ ਹਨ ਕਿ ਹੋਰ ਕੋਈ ਵੀ ਉਮੀਦਵਾਰ ਵਿਕਾਸ ਦੀ ਗੱਲ ਤਕ ਨਹੀਂ ਕਰ ਰਿਹਾ। ਯਾ ਤਾ ਸਾਰੇ ਗੁੰਡਾਗਰਦੀ ਵਿਚ ਵਿਅਸਤ ਹਨ ਯਾ ਫੇਰ ਇਕ ਦੂਜੇ ਉਤੇ ਹਮਲਾ ਕਰਨ ਵਿਚ। ਕਿਸੇ ਨੂੰ ਵੀ ਆਮ ਜਨਤਾ ਅਤੇ ਓਹਨਾ ਦੀ ਜ਼ਰੂਰਤਾਂ ਦੀ ਪਰਵਾਹ ਤਕ ਨਹੀਂ ਹੈਂ। ਅਹਿਜੇ ਲੋਕ ਜਿੱਤਣ ਤੋਂ ਬਾਦ ਬਸ ਬਾਕੀ ਉਮੀਦਵਾਰਾਂ ਨਾਲ ਬਦਲੇ ਹੀ ਲੈਣਗੇ ਨਾ ਕਿ ਲੋਕ ਭਲਾਈ ਵਿਚ ਸਮਾਂ ਅਰਪਣ ਕਰਨਗੇ। ਇਸ ਕਰਕੇ ਸਾਰੀ ਜਨਤਾ ਨੂੰ ਬੇਨਤੀ ਹੈ ਕਿ ਤਕੜੀ ਨੂੰ ਵੋਟ ਪਾ ਕੇ ਢਾਂਡਾ ਨੂੰ ਜੇਤੂ ਕਰੋ ਤਾਂ ਜੋ ਫੇਰ ਵਿਕਾਸ ਦੀ ਗੱਲ ਕੀਤੀ ਜਾਵੇ। ਇਸ ਮੌਕੇ ਤੇ ਜਗਬੀਰ ਸਿੰਘ ਸੋਖੀ, ਗੁਰਚਰਨ ਸਿੰਘ, ਅਵਤਾਰ ਸਿੰਘ ਤਾਰੀ, ਕੁਲਦੀਪ ਖਾਲਸਾ, ਨਿਰਮਲ ਬਿੱਟੂ, ਰਾਜਨ ਜੈਨ, ਮਨਦੀਪ ਚਾਵਲਾ ਅਤੇ ਹੋਰ ਆਗੂ ਮੌਜੂਦ ਸਨ।

« PREV
NEXT »

No comments