BREAKING NEWS
latest

728x90

468x60

‘ਗਲੋਬਲ ਵਾਰਮਿੰਗ’ ਸ਼ਬਦ ਨੂੰ ਪ੍ਰਚੱਲਿਤ ਕਰਨ ਵਾਲੇ ਵਿਗਿਆਨੀ ਦਾ ਦਿਹਾਂਤ

ਗਲੋਬਲ ਵਾਰਮਿੰਗ’ ਸ਼ਬਦ ਨੂੰ ਪ੍ਰਚੱਲਿਤ ਕਰਨ ਵਾਲੇ ਜਲਵਾਯੂ ਵਿਗਿਆਨੀ ਵਾਲੇਸ ਸਮਿਥ ਬ੍ਰੋਕਰ ਦਾ ਦਿਹਾਂਤ ਹੋ ਗਿਆ, ਉਹ 87 ਸਾਲ ਦੇ ਸਨ। ਕਲੰਬੀਆ ਯੂਨੀਵਰਸਿਟੀ ਨੇ ਦੱਸਿਆ ਕਿ ਪ੍ਰੋਫੈਸਰ ਅਤੇ ਖੋਜਕਾਰ ਬ੍ਰੋਕਰ ਦਾ ਨਿਊਯਾਰਕ ਸਿਟੀ ਹਸਪਤਾਲ ’ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਯੂਨੀਵਰਸਿਟੀ ਦੀ ‘ਲਾਮੋਂਟ-ਡੋਹਰਟੀ ਅਰਥ ਆਬਜ਼ਰਵੇਟਰੀ’ ਦੇ ਬੁਲਾਰੇ ਨੇ ਦੱਸਿਆ ਕਿ ਬ੍ਰੋਕਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ।

ਬ੍ਰੋਕਰ ਨੇ 1975 ’ਚ ਆਪਣੇ ਇਕ ਪੱਤਰ ’ਚ ‘ਗਲੋਬਲ ਵਾਰਮਿੰਗ’ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਸਹੀ ਭਵਿੱਖਬਾਣੀ ਕੀਤੀ ਸੀ ਕਿ ਵਾਯੂਮੰਡਲ ’ਚ ਕਾਰਬਨਡਾਇਆਕਸਾਈਡ ਦਾ ਪੱਧਰ ਵਧਣ ਨਾਲ ਗਲੋਬਲ ਵਾਰਮਿੰਗ ਵਧੇਗੀ। ਪਾਣੀ ਅਤੇ ਪੋਸ਼ਕ ਤੱਤਾਂ ਦਾ ਸੰਚਾਰ ਕਰਨ ਵਾਲੀਅਾਂ ਸਮੁੰਦਰੀ ਧਾਰਾਵਾਂ ਦੀ ਸੰਸਾਰਿਕ ਪ੍ਰਣਾਲੀ ‘ਮਹਾਸਾਗਰ ਕਨਵੇਅਰ ਬੈਲਟ’ ਨੂੰ ਪਛਾਣਨ ਵਾਲੇ ਉਹ ਪਹਿਲੇ ਵਿਗਿਆਨੀ ਸਨ। ਬ੍ਰੋਕਰ ਦਾ ਜਨਮ 1931 ’ਚ ਸ਼ਿਕਾਗੋ ’ਚ ਹੋਇਆ ਸੀ ਅਤੇ ਉਹ ਉਪਨਗਰ ਓਕ ਪਾਰਕ ’ਚ ਪਲੇ ਅਤੇ ਵੱਡੇ ਹੋਏ। ਉਹ 1959 ’ਚ ਕੋਲੰਬੀਆ ਯੂਨੀਵਰਸਿਟੀ ਨਾਲ ਜੁੜੇ ਸਨ। ਉਨ੍ਹਾਂ ਨੂੰ ਵਿਗਿਆਨ ਜਗਤ ’ਚ ‘ਜਲਵਾਯੂ ਵਿਗਿਆਨ ਦੇ ਪਿਤਾਮਾ’ ਦੇ ਰੂਪ ’ਚ ਜਾਣਿਆ ਜਾਂਦਾ ਸੀ।
« PREV
NEXT »

No comments